ਉਹਨਾਂ ਨੇ ਕਿਹਾ ਕਿ ਜਦੋਂ ਲੋਕਾਂ ਨੇ ਦੇਖਿਆ ਤਾਂ ਇਸ ਨਿਹੰਗ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਹੀਰਾ ਸਿੰਘ ਉਰਫ਼ ਕਿੱਲੀ ਬਾਬਾ ਵੱਜੋਂ ਹੋਈ ਹੈ ਜੋ ਕਿ ਪਿੰਡ ਦਿਆਲ ਜ਼ਿਲ੍ਹਾ ਤਰਨ ਤਾਰਨ ਦੇ ਰਹਿਣ ਵਾਲੇ ਸਨ।
ਉਹਨਾਂ ਨੇ ਕਿਹਾ ਫਿਲਹਾਲ ਇਹ ਜਾਂਚ ਵੀ ਜਾਰੀ ਹੈ ਕਿ ਫਾਇਰ ਇੱਕ ਹੋਏ ਸਨ ਜਾਂ 2 ਕਿਉਂਕਿ ਮੌਕੇ ਉੱਤੇ ਮੌਜੂਦ ਲੋਕਾਂ ਨੇ 2 ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਸੀ, ਜਿਸ ਵਿੱਚ ਅਜੇ ਤਕ ਇੱਕ ਦੀ ਪੁਸ਼ਟੀ ਹੋਈ ਹੈ।