ਅੱਧੀ ਰਾਤ ਨੂੰ ਛਿੜੀ ਖੰਘ ਤਾਂ ਭੁਲੇਖੇ ਨਾਲ ਨੌਜਵਾਨ ਪੀ ਗਿਆ ਜ਼ਹਿਰੀਲੀ ਚੀਜ਼, ਹਸਪਤਾਲ ‘ਚ ਹੋਈ ਮੌ+ਤ

ਅਬੋਹਰ ‘ਚ ਇਕ ਵਿਅਕਤੀ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਪਿੰਡ ਮਹਿਰਾਣਾ ਦੇ ਰਹਿਣ ਵਾਲੇ ਨੌਜਵਾਨ ਨੇ ਬੁੱਧਵਾਰ ਨੂੰ ਗਲਤੀ ਨਾਲ ਜ਼ਹਿਰੀਲੀ ਦਵਾਈ ਖਾ ਲਈ, ਜਿਸ ਤੋਂ ਬਾਅਦ ਉਸ ਨੂੰ ਸ਼੍ਰੀਗੰਗਾਨਗਰ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ, ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਅੰਕਿਤ ਦੀ ਉਮਰ ਕਰੀਬ 23 ਸਾਲ ਸੀ ਅਤੇ ਉਹ ਖੇਤੀ ਦਾ ਕੰਮ ਕਰਦਾ ਸੀ।

ਪਰਿਵਾਰਕ ਮੈਂਬਰਾਂ ਅਨੁਸਾਰ ਕਰੀਬ ਇਕ ਹਫ਼ਤਾ ਪਹਿਲਾਂ ਉਸ ਦੀ ਸਿਹਤ ਖ਼ਰਾਬ ਹੋ ਗਈ ਸੀ ਅਤੇ ਜ਼ਿਆਦਾ ਖੰਘ ਹੋਣ ਕਾਰਨ ਉਸ ਦੀ ਦਵਾਈ ਚੱਲ ਰਹੀ ਸੀ।

ਬੀਤੀ ਰਾਤ ਜਦੋਂ ਅੰਕਿਤ ਸੌਂ ਗਿਆ ਤਾਂ ਉਸ ਨੂੰ ਖੰਘ ਛਿੜ ਪਈ। ਜਿਸ ‘ਤੇ ਖੰਘ ਦੀ ਦਵਾਈ ਦੀ ਬਜਾਏ ਅਚਾਨਕ ਨੇੜੇ ਪਈ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ।

error: Content is protected !!