15000 ਰੁਪਏ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼

15000 ਰੁਪਏ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼

ਸ੍ਰੀ ਚਮਕੌਰ ਸਾਹਿਬ ( ਜਗਤਾਰ ਸਿੰਘ ਤਾਰੀ ) – ਸਚਾਈ ਅਤੇ ਇਮਾਨਦਾਰੀ ਕਲਯੁੱਗ ਦੇ ਦੌਰ ਵਿੱਚ ਜ਼ਿੰਦਾ ਹੈ ਅੱਜ ਸ੍ਰੀ ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਓਇੰਦ ਵਿਖੇ ਬਿੰਦਰ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਪਿੰਡ ਓਇੰਦ ਨੇ ਸਚਾਈ ਅਤੇ ਇਮਾਨਦਾਰੀ ਦੀ ਮਿਸਾਲ ਕਾਇਮ ਕਰਦੇ ਹੋਏ ਇਕ ਪਰਸ ਜਿਸ ਵਿਚ ਪੰਦਰਾਂ ਹਜਾਰ ਅੱਠ ਸੌ ਰੁਪਏ ਸਨ ਉਸ ਦੇ ਅਸਲੀ ਮਾਲਕ ਹਰਚੰਦ ਸਿੰਘ ਕੰਦੋਲਾ ਨੂੰ ਪਿੰਡ ਓਇੰਦ ਦੇ ਸਰਪੰਚ ਪ੍ਰਿਤਪਾਲ ਸਿੰਘ ਦੀ ਹਾਜ਼ਰੀ ਵਿੱਚ ਉਸ ਨੂੰ ਸੌਂਪ ਦਿੱਤਾ ਗਿਆ ਅਤੇ ਜ਼ਿਕਰਯੋਗ ਹੈ ਕਿ ਇਹ ਪਰਸ ਨਹਿਰ ਵਾਲੇ ਕੱਚੇ ਰਸਤੇ ਤੇ ਡਿੱਗਾ ਹੋਇਆ ਮਿਲਿਆ ਸੀ ਬਿੰਦਰ ਸਿੰਘ ਨੇ ਹਰਚੰਦ ਸਿੰਘ ਨੂੰ ਉਸ ਦਾ ਪਰਸ ਵਾਪਸ ਕਰਕੇ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਜਿਸ ਦੀ ਕਿ ਇਲਾਕੇ ਵਿੱਚ ਚਰਚਾ ਹੋ ਰਹੀ ਹੈ

error: Content is protected !!