ਟਰੱਕ ਦੀ ਲਪੇਟ ‘ਚ ਆਈ ਕਾਰ, ਮਾਸੂਮ ਬੱਚੇ ਸਣੇ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌ×ਤ

ਟਰੱਕ ਦੀ ਲਪੇਟ ‘ਚ ਆਈ ਕਾਰ, ਮਾਸੂਮ ਬੱਚੇ ਸਣੇ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌ×ਤ


ਵੀਓਪੀ ਬਿਊਰੋ- ਤਾਮਿਲਨਾਡੂ ਦੇ ਕੁੱਡਲੋਰ ਜ਼ਿਲੇ ‘ਚ ਵਿਲੁਪੁਰਮ-ਨਾਗਾਪੱਟੀਨਮ ਰਾਸ਼ਟਰੀ ਰਾਜਮਾਰਗ ‘ਤੇ ਚਿਦੰਬਰਮ ਪੀ. ਪੁਤਲੁਰ ਆਉਟਰ ਰਿੰਗ ਰੋਡ ‘ਤੇ ਵੀਰਵਾਰ ਸਵੇਰੇ ਇਕ ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਔਰਤਾਂ ਅਤੇ ਇੱਕ ਦੋ ਸਾਲ ਦਾ ਬੱਚਾ ਵੀ ਸ਼ਾਮਲ ਹੈ।


ਸੂਤਰਾਂ ਨੇ ਦੱਸਿਆ ਕਿ ਟਰੱਕ ਚਿਦੰਬਰਮ ਤੋਂ ਕੁੱਡਲੋਰ ਜਾ ਰਿਹਾ ਸੀ ਅਤੇ ਕਾਰ ‘ਚ ਸਵਾਰ ਪੀੜਤ ਆਪਣੇ ਰਿਸ਼ਤੇਦਾਰ ਨੂੰ ਮਿਲਣ ਤੋਂ ਬਾਅਦ ਮੇਇਲਾਦੁਥੁਰਾਈ ਜ਼ਿਲੇ ਦੇ ਕੂਥਲਮ ਜਾ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ।


ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਤੇਜ਼ ਰਫਤਾਰ ਕਾਰਨ ਹੋਈ ਟੱਕਰ ਦਾ ਅਸਰ ਇੰਨਾ ਸੀ ਕਿ ਕਾਰ ਚਕਨਾਚੂਰ ਹੋ ਗਈ। ਜਾਣਕਾਰੀ ਮੁਤਾਬਕ ਕਾਰ ਚਾਲਕ ਨੂੰ ਨੀਂਦ ਆ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!