ਦੂਜੇ ਵਿਆਹ ਵਾਲੀ ਪਤਨੀ ਨੇ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਆ ਕੇ ਵਿਅਕਤੀ ਦੀ ਪਹਿਲੀ ਪਤਨੀ ਦੇ ਘਰ ਜਾ ਕੇ ਖ਼ੂਬ ਹੰਗਾਮਾ ਕੀਤਾ। ਦੂਜਾ ਵਿਆਹ ਕਰਵਾਉਣ ਦਾ ਕਾਰਨ ਪਹਿਲੀ ਪਤਨੀ ਵਿਚੋਂ ਪੁੱਤਰ ਦਾ ਨਾ ਹੋਣ ਦੱਸਿਆ ਜਾ ਰਿਹਾ ਹੈ, ਜਿਸ ਕਰਕੇ ਉਕਤ ਵਿਅਕਤੀ ਨੇ ਹਿਮਾਚਲ ਵਿਚ ਦੂਜਾ ਵਿਆਹ ਕਰਵਾ ਲਿਆ।
ਉਥੇ ਹੀ ਪਹਿਲੀ ਪਤਨੀ ਨਾਲ ਕੁੱਟਮਾਰ ਵੀ ਕੀਤੀ ਗਈ ਅਤੇ ਉਸ ਨੂੰ ਡੂੰਘੇ ਜ਼ਖ਼ਮ ਦਿੱਤੇ ਗਏ। ਇਹ ਸਾਰੀ ਘਟਨਾ ਉਥੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।
ਪਹਿਲੀ ਪਤਨੀ ਰੀਤੂ ਵੱਲੋਂ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਰੀਤੂ ਦਾ ਦੋਸ਼ ਹੈ ਕਿ ਪੁਲਸ ਵੱਲੋਂ ਉਸ ਦੇ ਮਾਮਲੇ ਵਿਚ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ।