ਮੀਂਹ ਕਾਰਨ ਡਿੱਗੀ 400 ਸਾਲ ਪੁਰਾਣੇ ਕਿਲ੍ਹੇ ਦੀ ਕੰਧ, ਇੱਕੋ ਪਰਿਵਾਰ ਦੇ 5 ਮੈਂਬਰਾਂ ਸਣੇ 7 ਦੀ ਮੌ×ਤ

ਮੀਂਹ ਕਾਰਨ ਡਿੱਗੀ 400 ਸਾਲ ਪੁਰਾਣੇ ਕਿਲ੍ਹੇ ਦੀ ਕੰਧ, ਇੱਕੋ ਪਰਿਵਾਰ ਦੇ 5 ਮੈਂਬਰਾਂ ਸਣੇ 7 ਦੀ ਮੌ×ਤ

ਦਤਿਆ (ਵੀਓਪੀ ਬਿਊਰੋ) ਮੱਧ ਪ੍ਰਦੇਸ਼ ਦੇ ਦਤਿਆ ‘ਚ ਭਾਰੀ ਮੀਂਹ ਕਾਰਨ ਖਲਕਾਪੁਰਾ ਵਿੱਚ ਪੁਰਾਣੇ ਫਿਲਟਰ ਨੇੜੇ ਰਾਜਗੜ੍ਹ ਕਿਲ੍ਹੇ ਦੀ ਕੰਧ ਕੁਝ ਘਰਾਂ ’ਤੇ ਡਿੱਗ ਗਈ। ਇਸ ‘ਚ 9 ਲੋਕ ਮਲਬੇ ਹੇਠਾਂ ਦੱਬ ਗਏ। ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰ ਸ਼ਾਮਲ ਹਨ।

ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਜ਼ੋਰਦਾਰ ਆਵਾਜ਼ ਸੁਣੀ ਸੀ। ਜਿਸ ਤੋਂ ਬਾਅਦ ਉਹ ਆਪਣੇ ਘਰਾਂ ਤੋਂ ਬਾਹਰ ਆਏ ਤਾਂ ਦੇਖਿਆ ਕਿ ਕਿਲੇ ਦੀ ਕੰਧ ਢਹਿ ਗਈ ਸੀ। ਮਲਬੇ ਹੇਠ ਦੱਬੇ ਦੋ ਲੋਕਾਂ ਨੂੰ ਤੁਰੰਤ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ। ਬਚਾਅ ਮੁਹਿੰਮ ‘ਚ ਮਲਬੇ ‘ਚੋਂ 7 ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੁਲੈਕਟਰ ਸੰਦੀਪ ਮਾਕਿਨ ਨੇ ਦੱਸਿਆ ਕਿ ਮੁੱਖ ਮੰਤਰੀ ਡਾ: ਮੋਹਨ ਯਾਦਵ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ |

 

ਪੀਤਾਂਬਰ ਮਾਈ ਦੇ ਦਰ ਦਤਿਆ ਵਿਖੇ ਵੀਰਵਾਰ ਨੂੰ ਵਾਪਰੇ ਦਿਲ ਦਹਿਲਾ ਦੇਣ ਵਾਲੇ ਹਾਦਸੇ ਨੇ ਪ੍ਰਸ਼ਾਸਨ ਦੀ ਚੌਕਸੀ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਕਿਲ੍ਹੇ ਦੀ ਕੰਧ ਕਰੀਬ 400 ਸਾਲ ਪੁਰਾਣੀ ਸੀ।

error: Content is protected !!