ਚਰਨਜੀਤ ਚੰਨੀ ਦਾ ਵੱਡਾ ਬਿਆਨ… ਕਿਹਾ- 1984 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਪਿੱਛੇ ਭਾਜਪਾ ਦਾ ਹੱਥ ਸੀ

ਚਰਨਜੀਤ ਚੰਨੀ ਦਾ ਵੱਡਾ ਬਿਆਨ… ਕਿਹਾ- 1984 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਪਿੱਛੇ ਭਾਜਪਾ ਦਾ ਹੱਥ ਸੀ

ਨਵੀਂ ਦਿੱਲੀ (ਵੀਓਪੀ ਬਿਊਰੋ) – ਅੱਜ ਦਿੱਲੀ ਵਿਖੇ ਨੈਸ਼ਨਲ ਕਾਂਗਰਸ ਦੀ ਪ੍ਰੈੱਸ ਕਾਨਫਰੰਸ ਹੋਈ। ਇਸ ਦੌਰਾਨ ਪੰਜਾਬ ਵੱਲੋਂ ਪ੍ਰਤਾਪ ਸਿੰਘ ਬਾਜਵਾ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਦੌਰਾਨ ਸਵਾਲਾਂ ਦੇ ਜਵਾਬ ਦਿੰਦੇ ਹੋਏ ਦੌਰਾਨ ਰਾਹੁਲ ਗਾਂਧੀ ਦੇ ਯੂਐੱਸ ਵਿੱਚ ਦਿੱਤੇ ਸਿੱਖਾਂ ਬਾਰੇ ਬਿਆਨ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਤੇ ਚੰਨੀ ਨੇ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਦੇਸ਼ ਵਿੱਚ ਭਾਜਪਾ ਸਰਕਾਰ ਇਹੋ ਜਿਹੀਆਂ ਨੀਤੀਆਂ ਲਿਆ ਰਹੀ ਹੈ ਤੇ ਮਾਹੌਲ ਬਣਾ ਰਹੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੇ ਖਿਲਾਫ ਮਾਹੌਲ ਬਣਾਇਆ ਜਾ ਰਿਹਾ ਹੈ। ਇਸ ਲਈ ਭਾਜਪਾ ਸਰਕਾਰ ਸਿੱਧੇ ਤੌਰ ‘ਤੇ ਜਿੰਮੇਵਾਰ ਹੈ।

ਇਸ ਦੌਰਾਨ ਹੀ ਜਦ ਪੱਤਰਕਾਰਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਸਵਾਲ ਕੀਤਾ ਜਦੋਂ ਅੱਜ ਤੁਸੀਂ ਰਾਹੁਲ ਗਾਂਧੀ ਦੀ ਬਿਆਨ ਨਾਲ ਸਹਿਮਤ ਹੋ ਤੇ ਸਿੱਖਾਂ ਦੇ ਪ੍ਰਤੀ ਹਮਦਰਦੀ ਵਾਲਾ ਵਿਵਹਾਰ ਲੈ ਕੇ ਆ ਰਹੇ ਹੋ ਤਾਂ 1984 ਵਿੱਚ ਜੋ ਵਾਪਰਿਆ ਉਸ ‘ਤੇ ਤੁਸੀਂ ਕੀ ਕਹਿਣਾ ਚਾਹੋਗੇ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕੀ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਤੇ ਹੋਇਆ ਹਮਲਾ ਕਾਂਗਰਸ ਦੀ ਇੱਕ ਵੱਡੀ ਗਲਤੀ ਸੀ ਅਤੇ ਇਸ ਦੇ ਲਈ ਕਾਂਗਰਸ ਕਈ ਵਾਰ ਮੁਆਫੀ ਵੀ ਮੰਗ ਚੁੱਕੀ ਹੈ।


ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ 1984 ਵਿੱਚ ਸ਼੍ਰੀ ਦਰਬਾਰ ਸਾਹਿਬ ‘ਤੇ ਹਮਲੇ ਪਿੱਛੇ ਸਿੱਧੇ ਤੌਰ ‘ਤੇ ਭਾਜਪਾ ਹੀ ਸ਼ਾਮਿਲ ਸੀ। ਉਹਨਾਂ ਨੇ ਕਿਹਾ ਕਿ ਭਾਜਪਾ ਉਸ ਸਮੇਂ ਅੰਦੋਲਨ ਕਰ ਰਹੇ ਸੀ ਤੇ ਜਲੂਸ ਕੱਢ ਰਹੇ ਸੀ ਅਤੇ ਤਤਕਾਲੀ ਕਾਂਗਰਸ ਸਰਕਾਰ ਉੱਤੇ ਦਬਾਅ ਬਣਾ ਰਹੀ ਸੀ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਦਰਬਾਰ ਸਾਹਿਬ ਫੌਜ ਭੇਜ ਕੇ ਹਮਲਾ ਕਰਨ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਾਜਪਾ ਦੇ ਸੀਨੀਅਰ ਨੇਤਾ ਇਸ ਵਿੱਚ ਸ਼ਾਮਿਲ ਸਨ ਅਤੇ ਇੱਕ ਉੱਚ ਕੋਟੀ ਦਾ ਆਰਐਸ ਐਸ ਨੇਤਾ ਵੀ ਇਸ ਵਿੱਚ ਸ਼ਾਮਿਲ ਸੀ ਜੋ ਚਾਹੁੰਦੇ ਸਨ ਕਿ ਕਾਂਗਰਸ ਸਰਕਾਰ ਸਿੱਖਾਂ ਉੱਤੇ ਹਮਲਾ ਕਰੇ ਨਹੀਂ ਤਾਂ ਅੰਦੋਲਨ ਜਾਰੀ ਰੱਖਣਗੇ।


ਉਹਨਾਂ ਨੇ ਸਾਬਕਾ ਉੱਪ ਪ੍ਰਧਾਨ ਮੰਤਰੀ ਕ੍ਰਿਸ਼ਨ ਲਾਲ ਡਵਾਨੀ ਦੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ’ ਦਾ ਵੀ ਜ਼ਿਕਰ ਕਰਦੇ ਕਿਹਾ ਕਿ ਉਸ ਵਿੱਚ ਵੀ ਲਿਖਿਆ ਹੋਇਆ ਹੈ ਕਿ ਭਾਜਪਾ ਨੇ 1984 ਵਿੱਚ ਕਾਂਗਰਸ ਸਰਕਾਰ ਕੋਲੋਂ ਸਿੱਖਾਂ ਖਿਲਾਫ ਸ਼੍ਰੀ ਦਰਬਾਰ ਸਾਹਿਬ ਫੌਜ ਭੇਜਣ ਲਈ ਕਾਫੀ ਅੰਦੋਲਨ ਭਾਜਪਾ ਨੇ ਚਲਾਏ ਸਨ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਾਜਪਾ ਸਰਕਾਰ 10-11 ਸਾਲ ਤੋਂ ਸੱਤਾ ਵਿੱਚ ਉਸਨੇ ਅਜੇ ਤੱਕ ਸਿੱਖਾਂ ਨੂੰ ਇਨਸਾਫ ਕਿਉਂ ਨਹੀਂ ਦਵਾਇਆ। ਇਸ ਦੇ ਨਾਲ ਹੀ ਭਾਜਪਾ ਨੇ ਭਾਜਪਾ ਨੇ ਜੋ ਗਲਤੀਆਂ 1984 ਵਿੱਚ ਕਾਂਗਰਸ ਸਰਕਾਰ ਤੇ ਦਬਾਅ ਬਣਾਉਣ ਲਈ ਕੀਤੀਆਂ ਸਨ, ਉਹਨਾਂ ਲਈ ਮੁਆਫੀ ਭਾਜਪਾ ਸਰਕਾਰ ਕਦੋਂ ਮਾਫੀ ਮੰਗੇਗੀ।

error: Content is protected !!