ਈਰਾਨ ਤੇ ਇਜ਼ਰਾਈਲ ਦੀ ਜੰਗ ਨੇ ਵਿਗਾੜਿਆ ਭਾਰਤੀ ਸ਼ੇਅਰ ਮਾਰਕੀਟ ਦਾ ਖੇਡ, ਨਿਵੇਸ਼ਕਾਂ ਨੂੰ ਹੋ ਰਿਹਾ ਭਾਰੀ ਨੁਕਸਾਨ

ਈਰਾਨ ਤੇ ਇਜ਼ਰਾਈਲ ਦੀ ਜੰਗ ਨੇ ਵਿਗਾੜਿਆ ਭਾਰਤੀ ਸ਼ੇਅਰ ਮਾਰਕੀਟ ਦਾ ਖੇਡ, ਨਿਵੇਸ਼ਕਾਂ ਨੂੰ ਹੋ ਰਿਹਾ ਭਾਰੀ ਨੁਕਸਾਨ

ਨਵੀਂ ਦਿੱਲੀ (ਵੀਓਪੀ ਬਿਊਰੋ) ਮੱਧ ਪੂਰਬ ‘ਚ ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਟਕਰਾਅ ਵਿਚਾਲੇ ਅੱਜ ਸਾਰਿਆਂ ਦੀਆਂ ਨਜ਼ਰਾਂ ਭਾਰਤੀ ਸ਼ੇਅਰ ਬਾਜ਼ਾਰ ‘ਤੇ ਰਹਿਣਗੀਆਂ। ਈਰਾਨ ਵੱਲੋਂ ਮੰਗਲਵਾਰ ਰਾਤ ਨੂੰ ਇਜ਼ਰਾਈਲ ‘ਤੇ ਮਿਜ਼ਾਈਲਾਂ ਦਾਗੀਆਂ ਜਾਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ। ਕੱਲ੍ਹ ਵੀ ਇਸ ਜੰਗੀ ਹਾਲਾਤਾਂ ਕਾਰਨ ਸ਼ੇਅਰ ਮਾਰਕੀਟ ਵਿੱਚ ਨਿਵੇਸ਼ਕਾਂ ਦੇ ਇੱਕ ਲੱਖ ਕਰੋੜ ਰੁਪਏ ਤੋਂ ਵੀ ਜਿਆਦਾ ਪੈਸੇ ਡੁੱਬੇ ਸਨ।

ਪੱਛਮੀ ਏਸ਼ੀਆ ‘ਚ ਵਧਦੇ ਸੰਘਰਸ਼ ਦੇ ਵਿਚਕਾਰ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਪ੍ਰਮੁੱਖ ਸ਼ੇਅਰ ਬਾਜ਼ਾਰ ਸੂਚਕਾਂਕ ਸੈਂਸੈਕਸ ਅਤੇ ਨਿਫਟੀ ‘ਚ ਗਿਰਾਵਟ ਦਰਜ ਕੀਤੀ ਗਈ। BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ ‘ਚ 1,264.2 ਅੰਕ ਡਿੱਗ ਕੇ 83,002.09 ‘ਤੇ ਆ ਗਿਆ। NSE ਨਿਫਟੀ 345.3 ਅੰਕ ਡਿੱਗ ਕੇ 25,451.60 ‘ਤੇ ਆ ਗਿਆ।

ਈਰਾਨ ਵੱਲੋਂ ਇਜ਼ਰਾਈਲ ‘ਤੇ ਮਿਜ਼ਾਈਲ ਹਮਲੇ ਤੋਂ ਬਾਅਦ ਮੱਧ ਪੂਰਬ ‘ਚ ਤਣਾਅ ਵਧ ਗਿਆ ਹੈ। ਇਸ ਕਾਰਨ ਭਾਰਤੀ ਕੰਪਨੀਆਂ ਨੂੰ ਮਹੱਤਵਪੂਰਨ ਸਮੁੰਦਰੀ ਮਾਰਗਾਂ ‘ਤੇ ਕਾਰੋਬਾਰ ਕਰਨ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਦਯੋਗ ਦੇ ਮਾਹਰਾਂ ਦਾ ਕਹਿਣਾ ਹੈ ਕਿ ਈਰਾਨ-ਇਜ਼ਰਾਈਲ ਸੰਘਰਸ਼ ਦੇ ਕਾਰਨ ਕੰਪਨੀਆਂ ਨੂੰ ਉੱਚ ਭਾੜੇ ਦੀ ਲਾਗਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਲੇਬਨਾਨ ਵਿੱਚ ਇਰਾਨ-ਸਮਰਥਿਤ ਹਿਜ਼ਬੁੱਲਾ ਮਿਲੀਸ਼ੀਆ ਦੇ ਯਮਨ ਵਿੱਚ ਮੌਜੂਦਾ ਹੂਤੀ ਬਾਗੀਆਂ ਨਾਲ ਡੂੰਘੇ ਸਬੰਧ ਹਨ, ਜੋ ਕਿ ਲਾਲ ਸਾਗਰ ਵਿੱਚ ਜ਼ਿਆਦਾਤਰ ਜਹਾਜ਼ਾਂ ‘ਤੇ ਹਮਲਾ ਕਰਨ ਲਈ ਜ਼ਿੰਮੇਵਾਰ ਹਨ।

ਇਜ਼ਰਾਈਲ ਅਤੇ ਈਰਾਨ ਵਿਚਕਾਰ ਸਿੱਧਾ ਟਕਰਾਅ ਲਾਲ ਸਾਗਰ ਨੂੰ ਗੰਭੀਰਤਾ ਨਾਲ ਵਿਗਾੜ ਸਕਦਾ ਹੈ, ਜੋ ਭਾਰਤੀ ਬਰਾਮਦਕਾਰਾਂ ਲਈ ਮਹੱਤਵਪੂਰਨ ਵਪਾਰਕ ਮਾਰਗ ਹੈ। ਲਾਲ ਸਾਗਰ ਸੰਕਟ ਪਿਛਲੇ ਸਾਲ ਅਕਤੂਬਰ ਵਿੱਚ ਸ਼ੁਰੂ ਹੋਇਆ ਸੀ, ਜਦੋਂ ਈਰਾਨ ਸਮਰਥਿਤ ਹੋਤੀ ਬਾਗੀਆਂ ਨੇ ਖੇਤਰ ਵਿੱਚ ਵਪਾਰ ਵਿੱਚ ਵਿਘਨ ਪਾਉਣਾ ਸ਼ੁਰੂ ਕੀਤਾ ਸੀ।

ਇਸ ਦਾ ਭਾਰਤ ਦੇ ਪੈਟਰੋਲੀਅਮ ਨਿਰਯਾਤ ‘ਤੇ ਕਾਫੀ ਮਾੜਾ ਅਸਰ ਪਿਆ ਹੈ। ਪੈਟਰੋਲੀਅਮ ਨਿਰਯਾਤ ਅਗਸਤ 2024 ‘ਚ ਸਾਲਾਨਾ ਆਧਾਰ ‘ਤੇ 37.56 ਫੀਸਦੀ ਘੱਟ ਕੇ 5.96 ਅਰਬ ਡਾਲਰ ‘ਤੇ ਆ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ‘ਚ 9.54 ਅਰਬ ਡਾਲਰ ਸੀ। Punjab indian share stock market in lose latest news iran Israel war

error: Content is protected !!