ਠੇਕੇ ਤੇ ਕੰਮ ਕਰਿੰਦੇ ਕੈਸ਼ ਲੈ ਕੇ ਹੋਏ ਫ਼ਰਾਰ, ਮਾਮਲਾ ਦਰਜ਼

ਠੇਕੇ ਤੇ ਕੰਮ ਕਰਿੰਦੇ ਕੈਸ਼ ਲੈ ਕੇ ਹੋਏ ਫ਼ਰਾਰ, ਮਾਮਲਾ ਦਰਜ਼

ਧਾਰਾ 408 ਅਤੇ 120 ਬੀ ਦੇ ਤਹਿਤ ਹੋਇਆਂ ਮਾਮਲਾ ਦਰਜ਼-ਥਾਣਾ ਮੁੱਖੀ

ਬਰਨਾਲਾ, (ਗੋਇਲ) – ਟਰੱਕ ਯੂਨੀਅਨ ਬਰਨਾਲਾ ਰੋਡ ਭਦੌੜ ਵਿੱਖੇ ਪੈਦੇ ਸ਼ਰਾਬ ਦੇ ਠੇਕੇ ਉੱਪਰ ਕੰਮ ਕਰਦੇ ਕਰਿੰਦਿਆਂ ਵੱਲੋਂ ਕਰੀਬ 17 ਹਜ਼ਾਰ 800 ਰੁਪੈ  ਲੈ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆਂ ਹੈ । ਥਾਣਾ ਭਦੌੜ ਐੱਸ. ਐੱਚ. ਓ. ਪ੍ਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆਂ ਕਿ ਜਗਜੀਤ ਸਿੰਘ ਪੁੱਤਰ ਅਰਜਨ ਸਿੰਘ ਨਿਵਾਸੀ ਖੁਰਦ( ਥਾਣਾ ਸਦੌੜ)  ਜੋਕਿ ਭਦੌੜ ਵਿੱਖੇ ਸ਼ਰਾਬ ਦੇ ਠੇਕਿਆਂ ਦਾ ਇੰਚਾਰਜ ਹੈ ਦੇ ਕਹਿਣ ਮੁਤਾਬਿਕ ਉਹਨਾਂ ਦੇ ਠੇਕੇ ਤੇ ਕੰਮ ਕਰਦੇ ਕਰਿੰਦੇ ਬਲਵੰਤ ਸਿੰਘ ਉਰਫ਼ ਪਿੰਕੀ ਅਤੇ ਸ਼ਿਵਪ੍ਰੀਤ ਸਿੰਘ ਨਿਵਾਸੀ ਡਿੱਗੀ ਵਾਲੀ ਬਸਤੀ ਭਦੌੜ ਕੰਮ ਕਰਦੇ ਹਨ, ਉਹ ਕੈਸ਼ ਲੈ ਕੇ ਰਫ਼ੂ ਚੱਕਰ ਹੋ ਗਏ।

ਠੇਕਾ ਇੰਚਾਰਜ ਵਲੋਂ ਦਿਤੀ ਜਾਣਕਾਰੀ ਅਨੁਸਾਰ ਮਿਤੀ 21 ਜੂਨ 2021 ਨੂੰ ਜਦੋਂ ਉਹ ਠੇਕੇ ਤੇ ਗਿਆ ਤਾਂ ਉੱਥੇ ਉਹਨਾਂ ਦੇ ਨਾ  ਹੋਣ ਕਾਰਨ ਜਦੋਂ ਕੈਸ਼ ਚੈਕ ਕੀਤਾ ਗਿਆ ਤਾ ਕੈਸ਼ ਘੱਟ ਪਾਇਆਂ ਗਿਆ ਅਤੇ ਇਸ ਦੀ ਜਾਣਕਾਰੀ ਉੱਕਤ ਥਾਣਾ ਨੂੰ ਦੇ ਕੇ ਦਰਖਾਸਤ ਦਿੱਤੀ ਗਈ । ਥਾਣਾ ਮੁੱਖੀ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਜਗਜੀਤ ਸਿੰਘ ਠੇਕੇ ਇੰਚਾਰਜ ਦੇ ਬਿਆਨਾਂ ਦੇ ਆਧਾਰ ਤੇ ਧਾਰਾ 408 ਅਤੇ 120 ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆਂ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

error: Content is protected !!