ਲਾਰੈਂਸ ਬਿਸ਼ਨੋਈ ਨੂੰ ਇਸ ਸੰਸਥਾ ਨੇ ਬਣਾਇਆ ਕੌਮੀ ਪ੍ਰਧਾਨ

ਲਾਰੈਂਸ ਬਿਸ਼ਨੋਈ ਨੂੰ ਇਸ ਸੰਸਥਾ ਨੇ ਬਣਾਇਆ ਕੌਮੀ ਪ੍ਰਧਾਨ


ਵੀਓਪੀ ਬਿਊਰੋ : ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੂੰ ਜੰਗਲੀ ਜੀਵ ਪ੍ਰੇਮੀਆਂ ਵੱਲੋਂ ਆਲ ਇੰਡੀਆ ਵਾਈਲਡ ਲਾਈਫ ਪ੍ਰੋਟੈਕਸ਼ਨ ਬਿਸ਼ਨੋਈ ਸਭਾ ਦੇ ਯੁਵਾ ਮੋਰਚਾ ਵਿੰਗ ਦਾ ਕੌਮੀ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ। ਉੱਥੇ ਹੀ ਲਾਰੈਂਸ ਨੂੰ ਹਿੰਦੂ ਸੈਨਾ ਵੱਲੋਂ ਸੈਨਾ ਦਾ ਕੌਮੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਬੀਤੇ ਦਿਨ ਲਾਰੈਂਸ ਦੇ ਪਿੰਡ ਦੁਤਾਰਾਂਵਾਲੀ ਵਿਖੇ ਮੀਟਿੰਗ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ।


ਇਸ ਸਬੰਧੀ ਇਕ ਪੱਤਰ ਮੰਗਲਵਾਰ ਨੂੰ ਅਬੋਹਰ ਦੇ ਬਿਸ਼ਨੋਈ ਮੰਦਰ ‘ਚ ਲਾਰੈਂਸ ਬਿਸ਼ਨੋਈ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਇੰਦਰਪਾਲ ਬਿਸ਼ਨੋਈ ਕੌਮੀ ਪ੍ਰਧਾਨ ਆਲ ਇੰਡੀਆ ਜੀਵ ਰਕਸ਼ਾ ਬਿਸ਼ਨੋਈ ਸਭਾ (ਰਜਿ.) ਦੇ ਨਾਲ ਰਮੇਸ਼ ਬਿਸ਼ਨੋਈ ਕੌਮੀ ਮੀਤ ਪ੍ਰਧਾਨ, ਵਿਜੇ ਪਾਲ ਗੋਦਾਰਾ ਪ੍ਰਧਾਨ ਆਲ ਇੰਡੀਆ ਜੀਵ ਰਕਸ਼ਾ ਬਿਸ਼ਨੋਈ ਸਭਾ ਪੰਜਾਬ, ਹਨੂੰਮਾਨ ਬਿਸ਼ਨੋਈ ਕਾਰਜਕਾਰੀ ਮੈਂਬਰ ਪੰਜਾਬ ਸਭਾ ਤੇ ਹੋਰ ਹਾਜ਼ਰ ਸਨ।


ਰਮੇਸ਼ ਬਿਸ਼ਨੋਈ ਨੇ ਕਿਹਾ ਕਿ ਜਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਦਾ ਸੁਨੇਹਾ ਦੇ ਰਹੇ ਹਨ, ਅਜਿਹੇ ‘ਚ ਨੌਜਵਾਨਾਂ ਅਤੇ ਬਿਸ਼ਨੋਈ ਭਾਈਚਾਰੇ ਤੋਂ ਇਲਾਵਾ 36 ਭਾਈਚਾਰਿਆਂ ਦੇ ਅਧਿਕਾਰੀਆਂ ਸਮੇਤ ਜੰਗਲੀ ਜੀਵ ਪ੍ਰੇਮੀਆਂ ਨੇ ਲਾਰੇਂਸ ਨੂੰ ਰਾਸ਼ਟਰੀ ਯੁਵਾ ਮੋਰਚਾ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦੇਣ ਦਾ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ, ਜਿਸ ਤੋਂ ਬਾਅਦ ਲਾਰੇਂਸ ਬਿਸ਼ਨੋਈ ਦੀ ਨਾਮਜ਼ਦਗੀ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ।

error: Content is protected !!