ਮਾਂ ਦਾ ਮਰਿਆ ਪੁੱਤ ਤਾਂ ਵਾਪਸ ਨਹੀਂ ਆਉਣਾ, ਪੁੱਤ ਦੀ ਜਾਨ ਲੈਣ ਵਾਲੀ ਨੂੰ ਕੈਨੇਡਾ ‘ਚੋਂ ਜਾਵੇਗਾ ਕੱਢਿਆ

ਮਾਂ ਦਾ ਮਰਿਆ ਪੁੱਤ ਤਾਂ ਵਾਪਸ ਨਹੀਂ ਆਉਣਾ, ਪੁੱਤ ਦੀ ਜਾਨ ਲੈਣ ਵਾਲੀ ਨੂੰ ਕੈਨੇਡਾ ‘ਚੋਂ ਜਾਵੇਗਾ ਕੱਢਿਆ

ਵੀਓਪੀ ਡੈਸਕ – ਪਿਛਲੇ ਦਿਨੀਂ ਤਿੰਨ ਲੜਕੀਆਂ ਵਲੋਂ ਨੌਜਵਾਨਾਂ ਦੇ ਪੈਸੇ ਲਵਾ ਕੇ ਕੈਨੇਡਾ ਜਾ ਕੇ ਉਹਨਾਂ ਨੂੰ ਧੋਖੇ ਦੇਣ ਦੇ ਕਈ ਮਾਮਲੇ ਸਾਹਮਣੇ ਆਏ ਸਨ। ਹੁਣ ਇਹਨਾਂ ਮਾਮਲਿਆਂ ਉਪਰ ਕਾਰਵਾਈ ਹੋ ਚੁੱਕੀ ਹੈ ਅਤੇ ਤਿੰਨੋਂ ਲੜਕੀਆਂ ਦਾ ਭਾਰਤ ਆਉਣਾ ਤੈਅ ਹੋ ਗਿਆ ਹੈ।  ਦੱਸ ਦਈਏ ਕਿ ਸ਼ਰਨ ਦੀਪ ਕੌਰ ਨੇ ਬਰਨਾਲਾ ਨੇੜਲੇ ਪਿੰਡ ਗਹਿਲਾ ਦੇ ਸੁਖਬੀਰ ਸਿੰਘ ਨਾਲ ਆਈਲੈਟਸ ਕਰਕੇ ਕੈਨੇਡਾ ਬੁਲਾਉਣ ਵਾਸਤੇ 40 ਲੱਖ ਨੂੰ ਹੱਥ ਫੇਰਿਆ ਸੀ।

ਇਕ ਮਾਮਲਾ ਤਾਂ ਸੋਸ਼ਲ ਮੀਡੀਆ ਉੱਤੇ ਬਹੁਤ ਭਖਿਆ ਹੋਇਆ ਹੈ ਜਿਸ ਵਿਚ ਲਵਪ੍ਰੀਤ ਨਾਂ ਦੇ ਮੁੰਡੇ ਨੇ ਖੁਦਕੁਸ਼ੀ ਕਰ ਲਈ ਸੀ। ਲਵਪ੍ਰੀਤ ਦਾ ਵਿਆਹ ਬੇਅੰਤ ਕੌਰ ਬਾਜਵਾ ਨਾਂ ਦੀ ਕੁੜੀ ਨਾਲ ਹੋਇਆ ਸੀ ਜਿਸ ਨੇ ਕੈਨੇਡਾ ਜਾ ਕੇ ਲਵਪ੍ਰੀਤ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਬਾਅਦ ਵਿਚ ਤਣਾਅ ਵਿਚ ਆਏ ਲਵਪ੍ਰੀਤ ਨੇ ਖੁਦਕੁਸ਼ੀ ਕਰ ਲਈ। ਹੁਣ ਬੇਅੰਤ ਕੌਰ ਦਾ ਅਮਰੀਕਾ ਜਾਣ ਤਾਂ ਕਿ ਕੈਨੇਡਾ ਪੱਕੇ ਹੋਣ ਵੀ ਮੁਸ਼ਕਿਲ ਹੋ ਗਿਆ ਹੈ ਤੇ ਉਸਦੇ ਭਾਰਤ ਆਉਣ ਦੀ ਤਿਆਰੀ ਹੋ ਰਹੀ ਹੈ।

ਪੀੜਤ ਧਿਰ ਦੇ ਇਸ ਮਾਮਲੇ ਨੂੰ ਕੈਨੇਡਾ ਦੇ ਇੱਕ ਵਕੀਲ ਵੱਲੋ ਕੈਨੇਡਾ ਇੰਮੀਗ੍ਰੇਸ਼ਨ ਕੋਲ ਪੁਖਤਾ ਸਬੂਤ ਪੇਸ਼ ਕੀਤੇ ਗਏ ਸਨ ਜਿਸ ‘ਤੇ ਕਾਰਵਾਈ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਕੁੜੀ ਪਿੰਡ ਖੁੱਡੀ ਕਲਾ ਆਪਣੇ ਘਰ ਆ ਜਾਵੇਗੀ। ਦੂਜੀ ਕੁੜੀ ਮੋਗੇ ਕੋਲ ਪਿੰਡ ਲੰਡੇ ਕੇ ਦੀ ਸੁਖਪਾਲ ਕੌਰ ਗਿੱਲ ਮੋਗਾ ਦੀ ਰਹਿਣ ਵਾਲੀ ਹੈ । ਤੀਸਰੀ ਕੁੜੀ ਦੀ ਜਾਣ-ਪਛਾਣ ਅਜੇ ਕੀਤੀ ਜਾ ਰਹੀ ਹੈ। 

ਪੰਜਾਬ ਵਿਚ ਬੱਚਿਆਂ ਦਾ ਕੈਨੇਡਾ ਜਾਣ ਦਾ ਬਹੁਤ ਰੁਝਾਨ ਹੋ ਗਿਆ ਹੈ। 2014-2015 ਵਿਚ ਬਹੁਤ ਵਾਧਾ ਦੇਖਿਆ ਗਿਆ ਹੈ। ਹਰ ਸਾਲ ਪੰਜਾਬ ਦੇ ਹਜ਼ਾਰਾਂ ਬੱਚੇ ਕੈਨੇਡਾ ਪੜ੍ਹਨ ਲਈ ਜਾਂਦੇ ਹਨ। ਪਰ ਉੱਥੇ ਜਾ ਕੇ ਉਹਨਾਂ ਦੀ ਨੀਅਤ ਬਦਲ ਜਾਂਦੀ ਹੈ। ਕੁਝ ਕੁੜੀਆਂ ਇੱਥੇ ਵਿਆਹ ਕਰਵਾਉਣ ਤੋਂ ਬਾਅਦ ਮੁੰਡੇ ਵਾਲਿਆ ਦੇ ਪੈਸੇ ਲਵਾ ਕੇ ਕੈਨੇਡਾ ਪਹੁੰਚ ਤਾਂ ਜਾਂਦੀਆਂ ਹਨ ਪਰ ਉੱਥੇ ਜਾ ਕੇ ਮੁੰਡੇ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੰਦੀਆਂ ਹਨ ਜਿਸ ਕਰਕੇ ਪਰੇਸ਼ਾਨ ਹੋਏ ਕਈ ਲੜਕੇ ਖੁਦਕੁਸ਼ੀ ਵੀ ਕਰ ਲੈਂਦੇ ਹਨ।

error: Content is protected !!