ਆਸ਼ਰਮ ਦੇ ਕਮਰੇ ਚੋਂ ਮਿਲੀਆਂ ਇਕੋ ਪਰਿਵਾਰ ਦੇ 4 ਜੀਆਂ ਦੀਆਂ ਲਾ+ਸ਼ਾਂ, ਬਾਲਾਜੀ ਗਿਆ ਸੀ ਦਰਸ਼ਨ ਕਰਨ

ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਮਹਿੰਦੀਪੁਰ ਬਾਲਾਜੀ ਵਿਚ ਇਕ ਵਾਰ ਫਿਰ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਆਸ਼ਰਮ ਦੇ ਅੰਦਰੋਂ ਇੱਕੋ ਪਰਿਵਾਰ ਦੇ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ।

12 ਜਨਵਰੀ ਨੂੰ ਦੇਹਰਾਦੂਨ ਤੋਂ ਆਇਆ ਇੱਕ ਪਰਿਵਾਰ ਮਹਿੰਦੀਪੁਰ ਬਾਲਾਜੀ ਦੇ ਰਾਮ ਕ੍ਰਿਸ਼ਨ ਆਸ਼ਰਮ ਵਿਚ ਠਹਿਰਿਆ ਸੀ, ਜਿਸ ਵਿੱਚ ਮਾਤਾ-ਪਿਤਾ ਅਤੇ ਪੁੱਤ ਅਤੇ ਧੀ ਸ਼ਾਮਲ ਸਨ।

ਮਾਮਲੇ ਦੀ ਸੂਚਨਾ ਟੋਡਾਭੀਮ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਉਪ ਮੰਡਲ ਅਧਿਕਾਰੀ ਮੁਰਾਰੀ ਲਾਲ ਮੀਨਾ ਥਾਣਾ ਅਧਿਕਾਰੀ ਦੇਵੇਂਦਰ ਸ਼ਰਮਾ ਦੇ ਨਾਲ ਮੌਕੇ ‘ਤੇ ਪਹੁੰਚੀ।

ਇਕੱਠੇ ਚਾਰ ਲੋਕਾਂ ਦੀਆਂ ਲਾਸ਼ਾਂ ਮਿਲਣ ਦੀ ਖ਼ਬਰ ਨਾਲ ਆਸ਼ਰਮ ‘ਚ ਹਲਚਲ ਮਚ ਗਈ। ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਟੋਡਾਭੀਮ ਅਤੇ ਕਰੌਲੀ ਤੋਂ ਜ਼ਿਲ੍ਹਾ ਪੁਲਿਸ ਸੁਪਰਡੈਂਟ ਬ੍ਰਿਜੇਸ਼ ਜੋਤੀ ਉਪਾਧਿਆਏ ਮੌਕੇ ‘ਤੇ ਪਹੁੰਚੇ।

ਘਟਨਾ ਦੀ ਜਾਂਚ ਤੋਂ ਬਾਅਦ ਆਧਾਰ ਕਾਰਡ ਮਿਲਿਆ ਅਤੇ ਇਸ ਦੇ ਜ਼ਰੀਏ ਚਾਰ ਲਾਸ਼ਾਂ ਦੀ ਪਛਾਣ ਕੀਤੀ ਗਈ।  ਮ੍ਰਿਤਕਾਂ ਦੀ ਪਛਾਣ ਸੁਰੇਂਦਰ ਕੁਮਾਰ ਉਪਾਧਿਆਏ (60), ਕਮਲੇਸ਼ (55), ਨਿਤਿਨ (32) ਅਤੇ ਨੀਲਮ (25) ਵਾਸੀ ਰਾਮਪੁਰ ਦੇਹਰਾਦੂਨ, ਉਤਰਾਖੰਡ ਵਜੋਂ ਹੋਈ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਹ ਪਰਿਵਾਰ 12 ਜਨਵਰੀ ਨੂੰ ਮਹਿੰਦੀਪੁਰ ਬਾਲਾਜੀ ਆਇਆ ਸੀ। ਚਾਰਾਂ ਵਿੱਚੋਂ ਦੋ ਮੰਜੇ ’ਤੇ ਅਤੇ ਦੋ ਹੇਠਾਂ ਲੇਟੇ ਹੋਏ ਸਨ। ਇਸ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ।

error: Content is protected !!