ਬਸੰਤ ਪੰਚਮੀ ਮੌਕੇ ਪੁੱਤ ਨੂੰ ਪਤੰਗ ਦਿਵਾਉਣ ਆਏ ਪਿਓ ਦਾ ਕ+ਤ+ਲ
ਬਠਿੰਡਾ Bathinda, murder (ਵੀਓਪੀ ਬਿਊਰੋ)
ਬਠਿੰਡਾ ਦੇ ਪਿੰਡ ਬੱਲੂਆਣਾ ਵਿਖੇ ਪੁੱਤਰ ਨੂੰ ਪਤੰਗ ਦਿਵਾਉਣ ਆਏ ਪਿਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਦੇ ਚਲਦਿਆਂ ਬੱਲੂਆਣਾ ਨਿਵਾਸੀ ਸੁਖਰਾਜ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੂੰ ਗੰਭੀਰ ਹਾਲਤ ਵਿੱਚ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੀ।



