ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ, ਹੁਣ ਤੱਕ ਭਾਜਪਾ ਨੇ 40 ਤੋਂ ਵੱਧ ਸੀਟਾਂ ‘ਤੇ ਬਣਾਈ ਲੀਡ

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ, ਹੁਣ ਤੱਕ ਭਾਜਪਾ ਨੇ 40 ਤੋਂ ਵੱਧ ਸੀਟਾਂ ‘ਤੇ ਬਣਾਈ ਲੀਡ

ਵੀਓਪੀ ਬਿਊਰੋ – Delhi, election’s, bjp  ਦਿੱਲੀ ਵਿਧਾਨ ਸਭਾ ਚੋਣਾਂ ਦਾ ਨਤੀਜਾ ਅੱਜ ਐਲਾਨ ਕੀਤਾ ਜਾਵੇਗਾ। ਅੱਜ ਦੁਪਹਿਰ ਤੱਕ ਇਹ ਕਲੀਅਰ ਹੋ ਜਾਵੇਗਾ ਕੀ ਦਿੱਲੀ ਵਿੱਚ ਆਖਿਰਕਾਰ ਕਿਸ ਦੀ ਸਰਕਾਰ ਬਣ ਰਹੀ ਹੈ। ਐਗਜਿਟ ਪੋਲ ਦੇ ਜ਼ਰੀਏ ਤਾਂ ਭਾਜਪਾ ਦੀ ਹੀ ਸਰਕਾਰ ਬਣਾਈ ਜਾ ਰਹੀ ਸੀ। ਇਸ ਦੇ ਨਾਲ ਹੀ ‘ਆਪ’ ਦੂਜੇ ਸਥਾਨ ‘ਤੇ ਅਤੇ ਕਾਂਗਰਸ ਫਿਰ ਲਗਾਤਾਰ ਤੀਜੇ ਸਥਾਨ ‘ਤੇ ਨਜ਼ਰ ਆ ਰਹੀ ਸੀ।


ਹੁਣ ਦੇਖਿਆ ਜਾਵੇ ਤਾਂ ਜੋ ਹੁਣ ਤੱਕ ਦੇ ਰੁਝਾਨ ਸਾਹਮਣੇ ਆਏ ਨੇ ਅਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ, ਉਸ ਮੁਤਾਬਕ ਹੁਣ ਤੱਕ ਆਮ ਆਦਮੀ ਪਾਰਟੀ ਪਿੱਛੇ ਚੱਲ ਰਹੀ ਹੈ ਤੇ ਬੀਜੇਪੀ ਲਗਾਤਾਰ ਲੀਡ ਬਣਾ ਕੇ ਚੱਲ ਰਹੀ ਹੈ। ਹੁਣ ਤੱਕ ਭਾਜਪਾ ਨੇ 40 ਸੀਟਾਂ ਉੱਤੇ ਲੀਡ ਬਣਾਈ ਹੋਈ ਹੈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ 30 ਸੀਟਾਂ ‘ਤੇ ਲੀਡ ਬਣਾਈ ਹੈ। ਉੱਥੇ ਹੀ ਕਾਂਗਰਸ ਦੀ ਝੋਲੀ ਸਿਰਫ ਇੱਕ ਸੀਟ ਆਉਂਦੀ ਨਜ਼ਰ ਆ ਰਹੀ ਹੈ।


ਇਸ ਤਰ੍ਹਾਂ ਅਸੀਂ ਮੁਲਾਂਕਨ ਕਰੀਏ ਤਾਂ ਦੇਖਿਆ ਜਾਵੇ ਤਾਂ ਕਰੀਬ ਕਰੀਬ 27 ਸਾਲ ਬਾਅਦ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ। ਉਥੇ ਹੀ ਲਗਾਤਾਰ ਚੌਥੀ ਵਾਰ ਸਰਕਾਰ ਬਣਾਉਣ ਤੋਂ ਆਮ ਆਦਮੀ ਪਾਰਟੀ ਖੁੰਝ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲਗਾਤਾਰ 1998 ਤੋਂ ਲੈ ਕੇ 2012 ਤੱਕ ਕਾਂਗਰਸ ਦੀ ਸਰਕਾਰ ਦਿੱਲੀ ਵਿੱਚ ਰਹੀ ਹੈ।


ਉਸ ਤੋਂ ਬਾਅਦ ਦੁਆਇਆ 2012 ਤੋਂ ਲੈ ਕੇ 2025 ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ‘ਤੇ ਕਬਜ਼ਾ ਕਰਕੇ ਰੱਖਿਆ ਹੋਇਆ ਹੁਣ ਦੇਖਿਆ ਜਾਵੇ ਤਾਂ ਭਾਜਪਾ ਸਰਕਾਰ 27 ਸਾਲ ਬਾਅਦ ਦਿੱਲੀ ਸੱਤਾ ਵਿੱਚ ਵਾਪਸ ਆ ਰਹੀ ਹੈ। ਹੁਣ ਇਸਦਾ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਕੇਂਦਰ ਵਿੱਚ ਦਿੱਲੀ ਸਰਕਾਰ ਹੈ। ਉਵੇਂ ਹੀ ਦਿੱਲੀ ਵਿੱਚ ਹੁਣ ਭਾਜਪਾ ਦੀ ਸਰਕਾਰ ਹੋਵੇਗੀ ਤਾਂ ਦਿੱਲੀ ਦਾ ਵਿਕਾਸ ਦੁਗਣਾ ਹੋ ਸਕੇਗਾ।

error: Content is protected !!