ਸ਼੍ਰੀਲੰਕਾ ਵਾਲੇ ਦਿਖਾਉਣ ਲੱਗੇ ਅੱਖਾਂ, ਭਾਰਤੀਆਂ ‘ਤੇ ਕੀਤਾ ਹਮਲਾ

ਸ਼੍ਰੀਲੰਕਾ ਦੇ ਲੁਟੇਰਿਆਂ ਨੇ ਕੀਤਾ ਭਾਰਤੀਆਂ ‘ਤੇ ਹਮਲਾ, 20 ਲੋਕਾਂ ਨੂੰ ਕੀਤਾ ਜ਼ਖਮੀ

ਨਾਗਪੱਟੀਨਮ (ਵੀਓਪੀ ਬਿਊਰੋ) ਤਾਮਿਲਨਾਡੂ ਦੇ ਨਾਗਪੱਟੀਨਮ ਜ਼ਿਲ੍ਹੇ ਦੇ ਸਮੁੰਦਰ ਵਿਚ ਮਛੇਰਿਆਂ ਨੂੰ ਲੈ ਕੇ ਜਾ ਰਹੀ ਉਨ੍ਹਾਂ ਦੀ ਕਿਸ਼ਤੀ ’ਤੇ ਅਣਪਛਾਤੇ ਸ੍ਰੀਲੰਕਾਈ ਨਾਗਰਿਕਾਂ ਨੇ ਕਥਿਤ ਤੌਰ ’ਤੇ ਹਮਲਾ ਕੀਤਾ ਅਤੇ ਲੁੱਟ-ਖੋਹ ਕੀਤੀ, ਜਿਸ ਕਾਰਨ 20 ਮਛੇਰੇ ਜ਼ਖ਼ਮੀ ਹੋ ਗਏ।

ਮਛੇਰਿਆਂ ਨੇ ਦੋਸ਼ ਲਗਾਇਆ ਕਿ ਜਦੋਂ ਉਹ ਨਾਗਪੱਟੀਨਮ ਵਿਚ ਕੋਡਿਆਕਰਾਈ ਤੱਟ ਤੋਂ ਕੱੁਝ ਸਮੁੰਦਰੀ ਮੀਲ ਦੱਖਣ-ਪੂਰਬ ਵਿਚ ਮੱਛੀਆਂ ਫੜ ਰਹੇ ਸਨ ਤਾਂ ਕੱੁਝ ਤਾਮਿਲ ਭਾਸ਼ੀ ਹਮਲਾਵਰ ਮੋਟਰਾਈਜ਼ਡ ਕਿਸ਼ਤੀਆਂ ਵਿਚ ਸਵਾਰ ਹੋ ਕੇ ਭਾਰਤੀ ਮਛੇਰਿਆਂ ਦੀਆਂ ਕਿਸ਼ਤੀਆਂ ਕੋਲ ਪਹੁੰਚੇ।

ਹਮਲਾਵਰ ਭਾਰਤੀ ਮਛੇਰਿਆਂ ਦੀਆਂ ਕਿਸ਼ਤੀਆਂ ’ਤੇਚੜ੍ਹ ਗਏ ਅਤੇ ਉਨ੍ਹਾਂ ’ਤੇ ਲੋਹੇ ਦੀਆਂ ਰਾਡਾਂ, ਪੱਥਰਾਂ ਅਤੇ ਚਾਕੂਆਂ ਨਾਲ ਹਮਲਾ ਕਰ ਦਿਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮੱਛੀਆਂ ਫੜਨ ਦੇ ਜਾਲ, ਜੀ. ਪੀ. ਐਸ., ਗੈਜੇਟ, ਮੋਬਾਈਲ ਫ਼ੋਨ, ਬੈਟਰੀ, ਫੜੀਆਂ ਮੱਛੀਆਂ ਅਤੇ ਹੋਰ ਸਾਮਾਨ ਲੁੱਟ ਲਿਆ ਅਤੇ ਫ਼ਰਾਰ ਹੋ ਗਏ।

error: Content is protected !!