ਤੁਸੀਂ ਹੈਲੋ ਕਹੋਗੇ ਤੇ ਸ਼ਾਤਰ ਖਾਤਾ ਕਰ ਦੇਣਗੇ ਖਾਲੀ, ਮੋਹਾਲੀ ‘ਚ ਅੱਡਾ ਬਣਾ ਕੇ 50 ਕਰੋੜ ਠੱਗੇ

ਤੁਸੀਂ ਹੈਲੋ ਕਹੋਗੇ ਤੇ ਸ਼ਾਤਰ ਖਾਤਾ ਕਰ ਦੇਣਗੇ ਖਾਲੀ, ਮੋਹਾਲੀ ‘ਚ ਅੱਡਾ ਬਣਾ ਕੇ 50 ਕਰੋੜ ਠੱਗੇ

ਵੀਓਪੀ ਬਿਊਰੋ- ਮੋਹਾਲੀ ਦੀ ਸਾਈਬਰ ਸੈਲ ਨੂੰ ਵੱਡੀ ਸਫਲਤਾ ਮਿਲੀ ਹੈ। ਲੋਕਾਂ ਨਾਲ 50 ਕਰੋੜ ਦੀ ਧੋਖਾਧੜੀ ਕਰਨ ਵਾਲਾ ਗੈਰ ਕਾਨੂੰਨੀ ਕਾਲ ਸੈਂਟਰ ਦਾ ਭਾਂਡਾਫੋੜ ਹੋਇਆ ਹੈ। ਇਸ ਦੌਰਾਨਇਕ ਮਹਿਲਾ ਸਮੇਤ ਅੱਠ ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ। ਫਿਲਹਾਲ ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ।

Mohali, Punjab, fraud

ਸਾਈਬਰ ਅਪਰਾਧ ਥਾਣਾ ਮੁਹਾਲੀ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਮੁਹਾਲੀ ਦੇ ਸੈਕਟਰ 91 ਦੇ ਵਿੱਚ ਚੱਲ ਰਹੇ ਗੈਰ ਕਾਨੂੰਨੀ ਕਾਲ ਸੈਂਟਰ ਦਾ ਭਾਂਡਾ ਫੋੜ ਕੀਤਾ ਗਿਆ। ਸੈਂਟਰ ਰਾਹੀਂ ਲੋਕਾਂ ਨਾਲ ਲਗਭਗ 50 ਕਰੋੜ ਦੀ ਠੱਗੀ ਮਾਰੀ ਗਈ ਹੈ।

ਜਾਣਕਾਰੀ ਦਿੰਦਿਆਂ ਸਾਈਬਰ ਡੀਐੱਸਪੀ ਰੁਪਿੰਦਰ ਸੋਹੀ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਮੁਹਾਲੀ ਦੇ ਸੈਕਟਰ 91 ਵਿੱਚ ਇਹ ਕਾਲ ਸੈਂਟਰ ਚੱਲ ਰਿਹਾ ਸੀ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਲੈ ਕੇ ਉਹਨਾਂ ਤੋਂ ਲੱਖਾਂ ਰੁਪਿਆ ਠੱਗੀ ਮਾਰ ਲੈਂਦੇ ਸੀ। ਇਹ ਕਾਲ ਸੈਂਟਰ ਤਕਰੀਬਨ ਛੇ ਮਹੀਨਿਆਂ ਤੋਂ ਇਥੇ ਚੱਲ ਰਿਹਾ ਸੀ ਪਹਿਲੀ ਜਾਂਚ ਵਿੱਚ ਅਨੁਮਾਨ ਲਗਾਇਆ ਜਾ ਰਿਹਾ ਕਿ ਇਹ ਗਿਰੋਹ ਲਗਭਗ 50 ਕਰੋੜ ਦੀ ਠੱਗੀ ਮਾਰ ਚੁੱਕਿਆ ਹੈ।

ਇਨ੍ਹਾਂ ਠੱਗਾਂ ਵਿੱਚੋਂ ਮਹਾਰਾਸ਼ਟਰ, ਜੰਮੂ ਕਸ਼ਮੀਰ, ਅਰੁਣਾਚਲ ਪ੍ਰਦੇਸ਼, ਪੱਛਮੀ ਬੰਗਾਲ ਤੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸ਼ਾਤਰ ਦੱਸੇ ਜਾ ਰਹੇ ਹਨ। ਪੁਲਿਸ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਮੁੱਢਲੀ ਪੁੱਛਗਿੱਛ ਚ ਕੀਤੀ ਜਾਊਗੀ ਕਿ ਇਹਨਾਂ ਨੇ ਇਸ ਤੋਂ ਪਹਿਲਾਂ ਵੀ ਕਿਸੇ ਹੋਰ ਸ਼ਹਿਰ ਦੇ ਵਿੱਚ ਠੱਗੀ ਮਾਰੀ ਹੈ ਜਾਂ ਨਹੀਂ।

ਇਹਨਾਂ ਕੋਲੋਂ 12 ਲੈਪਟੀਪ, 14 ਮੋਬਾਈਲ ਕੇ ਇਕ ਸਕਾਰਪੀਓ ਗੱਡੀ ਬਰਾਮਦ ਕੀਤੀ ਗਈ ਹੈ।

error: Content is protected !!