Skip to content
Sunday, June 22, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
June
22
ਪੰਜਾਬ ਦੇ ਇਸ ਪਿੰਡ ਨੇ ਕਰ’ਤਾ ਵੱਡਾ ਐਲਾਨ, ਕਹਿੰਦੇ- ਅਸੀਂ ਨਹੀਂ ਦੇਣੀ ਨਸ਼ਾ ਤਸਕਰਾਂ ਦੀ ਜਾਣਕਾਰੀ
Latest News
National
Politics
Punjab
ਪੰਜਾਬ ਦੇ ਇਸ ਪਿੰਡ ਨੇ ਕਰ’ਤਾ ਵੱਡਾ ਐਲਾਨ, ਕਹਿੰਦੇ- ਅਸੀਂ ਨਹੀਂ ਦੇਣੀ ਨਸ਼ਾ ਤਸਕਰਾਂ ਦੀ ਜਾਣਕਾਰੀ
June 22, 2025
VOP TV
ਪੰਜਾਬ ਦੇ ਇਸ ਪਿੰਡ ਨੇ ਕਰ’ਤਾ ਵੱਡਾ ਐਲਾਨ, ਕਹਿੰਦੇ- ਅਸੀਂ ਨਹੀਂ ਦੇਣੀ ਨਸ਼ਾ ਤਸਕਰਾਂ ਦੀ ਜਾਣਕਾਰੀ
ਫਰੀਦਕੋਟ (ਵੀਓਪੀ ਬਿਊਰੋ) ਬੀਤੇ ਦਿਨੀ ਪੰਜਾਬ ਸਰਕਾਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਦੇਸ਼ ਦਿੱਤੇ ਗਏ ਸਨ ਕਿ ਪੰਚਾਇਤਾਂ ਆਪੋ-ਆਪਣੇ ਪਿੰਡਾਂ ਵਿਚ ਮਿਤੀ 17 ਜੂਨ ਤੋਂ 30 ਜੂਨ ਤੱਕ ਗ੍ਰਾਮ ਸਭਾਵਾਂ ਦੇ ਇਜਲਾਸ ਕਰੇ ਅਤੇ ਪਿੰਡ ਦੇ ਵੱਖ-ਵੱਖ ਮੁੱਦੇ ਵਿਚਾਰਨ ਦੇ ਨਾਲ ਨਾਲ ਪਿੰਡ ਵਿਚ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਦਾ ਕਿੰਨਾਂ ਕੁ ਅਸਰ ਹੋਇਆ ਇਸ ਬਾਰੇ ਜਾਣਕਾਰੀ ਦੇਣ ਅਤੇ ਨਾਲ ਹੀ ਪਿੰਡ ਵਿਚ ਕੌਣ, ਕਿਹੜਾ ਨਸ਼ਾ ਵੇਚਦਾ ਇਸ ਦੀ ਵੀ ਜਾਣਕਾਰੀ ਲਿਖਤ ਵਿਚ ਨਿਰਧਾਰਿਤ ਪ੍ਰੋਫਾਰਮੇਂ ਤੇ ਮੰਗੀ ਗਈ। ਜਿਸ ਦਾ ਪੰਚਾਇਤ ਯੂਨੀਅਨ ਵੱਲੋਂ ਵਿਰੋਧ ਕੀਤਾ ਗਿਆ ਸੀ। ਇਸੇ ਲੜੀ ਤਹਿਤ ਫਰੀਦਕੋਟ ਜਿਲ੍ਹੇ ਦੇ ਪਿੰਡ ਬੇਗੂਵਾਲਾ ਵਿਚ ਗ੍ਰਾਮ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਨਾਲ ਨਾਲ ਸੰਬੰਧਿਤ ਵਿਭਾਗੀ ਅਧਿਕਾਰੀ ਵੀ ਪਹੁੰਚੇ। ਇਸ ਮੌਕੇ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਚਰਚਾ ਹੋਈ ਅਤੇ ਪਿੰਡ ਅੰਦਰ ਮਗਨਰੇਗਾ ਸਕੀਮ ਨੂੰ ਸਹੀ ਢੰਗ ਨਾਲ ਲਾਗੂ ਕਰਨ ਅਤੇ ਇਸ ਦਾ ਹਰ ਇਕ ਲੋੜਵੰਦ ਨੂੰ ਲਾਭ ਦੇਣ ਸੰਬੰਧੀ ਵਿਚਾਰ ਚਰਚਾ ਹੋਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਦੀ ਸਰਪੰਚ ਗੁਰਪ੍ਰੀਤ ਕੌਰ ਦੇ ਕਿਹਾ ਕਿ ਅੱਜ ਉਹਨਾਂ ਵੱਲੋਂ ਪਿੰਡ ਵਿਚ ਗ੍ਰਾਮ ਸਭਾ ਕਰਵਾਈ ਗਈ ਹੈ ਜਿਸ ਵਿਚ ਪਿੰਡ ਦੇ ਵੱਖ ਵੱਖ ਮੁਦਿਆ ਦੇ ਨਾਲ ਮਗਨਰੇਗਾ ਦੇ ਕੰਮਾਂ ਸੰਬਧੀ ਗੱਲਬਾਤ ਹੋਈ ਉਹਨਾਂ ਦੱਸਿਆ ਕਿ ਜੋ ਸਰਕਾਰ ਵੱਲੋਂ ਉਹਨਾਂ ਨੂੰ ਨਸ਼ਾਂ ਤਸਕਰਾਂ ਦੀ ਜਾਣਕਾਰੀ ਦੇਣ ਲਈ ਫਾਰਮ ਭੇਜੇ ਗਏ ਸਨ ਉਹਨਾਂ ਨੂੰ ਉਹ ਖਾਲੀ ਕਾਗਜਾਂ ਉਪਰ ਹੀ ਆਪਣੀ ਮੋਹਰ ਲਗਾ ਕੇ ਅਤੇ ਦਸਤਖਤ ਕਰ ਕੇ ਬੀਡੀਪੀਓ ਦਫਤਰ ਨੂੰ ਭੇਜ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਅਸੀਂ ਪੰਚਾਇਤ ਵੱਲੋਂ ਕਿਸੇ ਵੀ ਤਸਕਰ ਦਾ ਨਾਮ ਇਹਨਾਂ ਫਾਰਮਾਂ ਵਿਚ ਭਰ ਕੇ ਭੇਜਦੇ ਹਾਂ ਤਾਂ ਪਿੰਡ ਵਿਚ ਇਹ ਦੁਸ਼ਮਣੀ ਨੂੰ ਵਧਾਏਗਾ ਅਤੇ ਨਸ਼ਾ ਤਸਕਰ ਉਹਨਾਂ ਦੇ ਵੈਰ ਪੈ ਜਾਣਗੇ। ਉਹਨਾਂ ਨਾਲ ਹੀ ਕਿਹਾ ਕਿ ਇਹ ਵੀ ਅੱਜ ਪਿੰਡ ਵਾਸੀਆ ਅਤੇ ਪੰਚਾਇਤ ਨੇ ਨਿਰਨਾਂ ਲਿਆ ਹੈ ਕਿ ਕੋਈ ਵੀ ਪੰਚਾਇਤ ਮੈਂਬਰ ਜਾਂ ਸਰਪੰਚ ਕਿਸੇ ਵੀ ਨਸ਼ਾ ਤਸਕਰ ਦੀ ਮਦਦ ਨਹੀਂ ਕਰੇਗਾ ਅਤੇ ਨਾਂ ਹੀ ਕੋਈ ਉਹਨਾਂ ਦੀ ਜਮਾਨਤ ਵਗੈਰਾ ਕਰਵਾਏਗਾ।
ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਦੇ ਪਤੀ ਹਰਮੇਲ ਸਿੰਘ ਨੇ ਕਿਹਾ ਕਿ ਅਸੀਂ ਪੰਚਾਇਤ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਵਾਲੇ ਜੋ ਫਾਰਮ ਬੀਡੀਪੀਓ ਦਫਤਰ ਵੱਲੋਂ ਮਿਲੇ ਸਨ ਉਹਨਾਂ ਉਪਰ ਸਿਰਫ ਦਸਤਖਤ ਕਰਕੇ ਬੀਡੀਪੀਓ ਦਫਤਰ ਨੂੰ ਇਸ ਲਈ ਭੇਜ ਰਹੇ ਹਾਂ ਕਿ ਨਸ਼ਾ ਤਸਕਰਾਂ ਦੀ ਰਿਪੋਰਟ ਤਿਆਰ ਕਰਨਾਂ ਪੁਲਿਸ ਦਾ ਕੰਮ ਹੈ ਅਤੇ ਇਹ ਕੰਮ ਪੁਲਿਸ ਤੋਂ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਜੇਕਰ ਪੰਚਾਇਤ ਕਿਸੇ ਤਸਕਰ ਸੰਬੰਧੀ ਲਿਖਤੀ ਜਾਣਕਾਰੀ ਦੇਵੇਗਾ ਤਾਂ ਇਸ ਨਾਲ ਪਿੰਡ ਵਿਚ ਦੁਸ਼ਮਣੀ ਵਧੇਗੀ। ਉਹਨਾਂ ਉਦਾਹਰਨ ਦਿੰਦਿਆ ਦੱਸਿਆ ਕਿ ਕੁਝ ਸਮਾਂ ਪਹਿਲਾਂ ਪਿੰਡ ਸਾਦਿਕ ਦੇ ਨੇੜਲੇ ਕਿਸੇ ਪਿੰਡ ਵਿਚ ਨਸ਼ਾ ਵਿਰੋਧੀ ਕਮੇਟੀ ਬਣੀ ਸੀ ਅਤੇ ਜਦੋਂ ਇਸ ਕਮੇਟੀ ਦੇ ਮੈਂਬਰਾਂ ਨੇ ਨਸ਼ਾ ਤਸਕਰਾਂ ਨੂੰ ਪਿੰਡ ਵਿਚ ਨਸ਼ੇ ਵੇਚਣ ਤੋਂ ਰੋਕਿਆ ਸੀ ਤਾਂ ਨਸ਼ਾ ਤਸਕਰਾਂ ਨੇ ਕਮੇਟੀ ਦੇ ਇਕ ਮੈਂਬਰ ਨੂੰ ਜਾਨੋ ਮਾਰ ਦਿੱਤਾ ਸੀ । ਉਹਨਾਂ ਕਿਹਾ ਕਿ ਨਾਂ ਤਾਂ ਸਰਪੰਚਾਂ ਕੋਲ ਕੋਈ ਗੰਨਮੈਨ ਹੁੰਦਾ ਹੈ ਨਾਂ ਹੀ ਉਹਨਾਂ ਪਾਸ ਕੋਈ ਅਸਲਾ ਹੈ ਜਿਸ ਨਾਲ ਉਹ ਆਪਣੀ ਰੱਖਿਆ ਕਰ ਸਕਣ।ਉਹਨਾਂ ਕਿਹਾ ਕਿ ਇਸੇ ਲਈ ਉਹਨਾਂ ਨੇ ਬੀਡੀਪੀਓ ਦਫਤਰ ਨੂੰ ਇਹ ਫਾਰਮ ਖਾਲੀ ਹੀ ਭੇਜ ਰਹੇ ਹਾਂ।
Post navigation
ਅਮਰੀਕਾ ਨੇ ਕੱਢੇ ਆਪਣੇ ਟਾਪ ਦੇ ਲੜਾਕੂ ਜਹਾਜ਼, ਈਰਾਨ ‘ਤੇ ਕਰ’ਤੀ ਬੰਬਾਰੀ
ਪੋਤਿਆਂ ਨਾਲ ਦਵਾਈ ਲੈਣ ਜਾਂਦੇ ਦਾਦੇ ਨਾਲ ਵਾਪਰਿਆ ਭਾਣਾ… ਰਸਤੇ ‘ਚ ਹੀ ਤੋੜਿਆ ਦਮ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us