11 ਸਾਲ ਬਾਅਦ ਲੈਫਟੀਨੈਂਟ ਬਣ ਕੇ ਪਰਤਿਆ ਪੁੱਤ ਤਾਂ ਮਾਂ ਦੀਆਂ ਅੱਖਾਂ ‘ਚੋਂ ਛਲਕੇ ਹੰਝੂ

ਵੀਓਪੀ ਬਿਊਰੋ- ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਸਜਰਾਣਾ ਦਾ ਰਹਿਣ ਵਾਲਾ ਹੈ ਅਰਵਿੰਦ ਕੰਬੋਜ, ਜੋ ਕਿ 11 ਸਾਲ ਬਾਅਦਤ ਪਿੰਡ ਪਰਤਿਆ। ਇਸ ਦੌਰਾਨ ਪਰਿਵਾਰ ਤੇ ਇਲਾਕੇ ਵਿਚ ਖੁਸ਼ੀ ਦਾ ਟਿਕਾਣਾ ਨਹੀਂ ਸੀ, ਖੁਸ਼ੀ ਇਸ ਲਈ ਸੀ ਕਿਉਂਕਿ ਅਰਵਿੰਦ ਕੰਬੋਜ 11 ਸਾਲ ਬਾਅਦ ਲੈਫਟੀਨੈਂਟ ਬਣ ਕੇ ਪਿੰਡ ਪਰਤਿਆ ਸੀ। ਇਸ ਦੌਰਾਨ ਅਰਵਿੰਦ ਕੰਬੋਜ ਨੇ ਖੇਡ ਗਰਾਊਂਡ ਨੂੰ ਸਿਜਦਾ ਕੀਤਾ ਅਤੇ ਕਿਹਾ ਕਿ ਮੈਂ ਆਪਣੀ ਸਫਲਤਾ ਦੀ ਸ਼ੁਰੂਆਤ ਇਸ ਗਰਾਊਂਡ ਤੋਂ ਕੀਤੀ ਸੀ।

ਫਾਜ਼ਿਲਕਾ ਜ਼ਿਲੇ ਦੇ ਪਿੰਡ ਸਜਰਾਣਾ ਦਾ ਰਹਿਣ ਵਾਲਾ ਹੈ ਅਰਵਿੰਦ ਕੰਬੋਜ। ਅਰਵਿੰਦ ਕੰਬੋਜ ਨੇ ਕਿਹਾ ਕਿ ਉਸ ਨੇ ਜੋ ਟੀਚਾ ਮਿਥਿਆ ਸੀ ਉਸ ਨੂੰ ਪੂਰਾ ਕੀਤਾ ਹੈ ਉਹ ਸਾਲ 2014 ਵਿੱਚ ਭਾਰਤੀ ਫੌਜ ਵਿੱਚ ਕਲੈਰੀਕਲ ਪੋਸਟ ‘ਤੇ ਭਰਤੀ ਹੋਇਆ ਸੀ ਦੇ ਵਿੱਚ ਫਿਰ ਉਸ ਤੋਂ ਬਾਅਦ ਏਸੀਸੀ ਕਮਿਸ਼ਨ ਲਈ ਮੈਂ ਪਹਿਲਾਂ ਟਰਾਈ ਕੀਤਾ ਜੋ ਕਿ ਫੌਜ ਵਿੱਚ ਸਰਵਿਸ ਐਂਟਰੀ ਹੁੰਦੀ। ਉਸ ਨੂੰ ਤਿੰਨ ਵਾਰ ਕੋਸ਼ਿਸ਼ ਕਰ ਚੁੱਕਾ ਹਾਂ ਪਰ ਮੈਨੂੰ ਅਸਫਲਤਾ ਹੀ ਮਿਲੀ ਉਸ ਤੋਂ ਬਾਅਦ ਮੈਂ ਸਰਵਿਸ ਕਮਿਸ਼ਨ ਆਫਸਰ ਦੇ ਲਈ ਟਰਾਈ ਕੀਤਾ। ਉਹ ਫਾਈਨਲੀ ਕਲੀਅਰ ਕਰਕੇ ਲੈਫਟੀਨੈਂਟ ਦਾ ਅਹੁਦਾ ਪ੍ਰਾਪਤ ਕੀਤਾ ਹੈ ਅਰਵਿੰਦ ਕਬੋਜ ਨੇ ਕਿਹਾ ਕਿ ਉਹ ਤਿੰਨ ਵਾਰ ਅਸਫਲ ਰਿਹਾ ਅੱਜ ਜਿਸ ਮੁਕਾਮ ਤੇ ਪੁੱਜਿਆ ਹੈ ਇਹ ਸਾਰਾ ਕੁਝ ਪਰਿਵਾਰ ਦੀ ਪ੍ਰੇਰਨਾ ਸਦਕਾ ਹੀ ਸੰਭਵ ਹੈ ਇਸ ਦੇ ਨਾਲ ਹੀ ਮੈਨੂੰ ਮੇਰੀ ਯੂਨਿਟ ਅਤੇ ਮੇਰੇ ਅਫਸਰਾਂ ਨੇ ਵੀ ਸਹਿਯੋਗ ਕੀਤਾ।

ਅਰਵਿੰਦ ਕੰਬੋਜ ਨੇ ਕਿਹਾ ਕਿ ਇੱਕ ਚੰਗਾ ਪਰਿਵਾਰ ਹਮੇਸ਼ਾ ਤੁਹਾਨੂੰ ਉਤਸਾਹਿਤ ਕਰਦੇ ਰਹਿੰਦੇ ਹਨ ਉਸਨੇ ਆਪਣੀ ਪਤਨੀ ਸਿਮੂ ਦੀ ਤਰੀਫ ਕਰਦਿਆਂ ਕਿਹਾ ਕਿ ਉਸਨੇ ਵੀ ਮੈਨੂੰ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਆ। ਅਰਵਿੰਦ ਕੰਬੋਜ ਦੇ ਪਿਤਾ ਰਾਧਾ ਕ੍ਰਿਸ਼ਨ ਰਿਟਾਇਰਡ ਸੂਬੇਦਾਰ ਹਨ ਇਸ ਦੇ ਨਾਲ ਹੀ ਉਸਦੇ ਚਚੇਰਾ ਭਰਾ ਕਮਲ ਕੰਬੋਜ ਜਿਹੜੇ ਫੌਜ ਚ ਆਪਣੀ ਡਿਊਟੀ ਨਿਭਾ ਰਿਹਾ ਹੈ ।ਇਸ ਦੇ ਨਾਲ ਹੀ ਉਸਦੇ ਪਰਿਵਾਰ ਵਿੱਚ ਕੁਝ ਹੋਰ ਮੈਂਬਰ ਵੀ ਫੌਜ ਅਤੇ ਪੁਲਿਸ ਦੇ ਨਾਲ ਜੁੜੇ ਹੋਏ ਹਨ। ਅਰਵਿੰਦ ਦੇ ਚਚੇਰੇ ਭਰਾ ਕਮਲ ਕੰਬੋਜ ਜੋਂ ਉਸ ਤੋ ਚਾਰ ਮਹੀਨੇ ਵੱਡੇ ਹਨ ਅਤੇ ਉਸਦਾ ਕਹਿਣਾ ਹੈ ਕਿ ਅਰਵਿੰਦ ਨੇ ਹੀ ਉਸ ਨੂੰ ਪ੍ਰੇਰਨਾ ਦੇ ਕੇ ਫੌਜ ਵੱਲ ਜਾਣ ਦੇ ਲਈ ਕਿਹਾ। ਅਰਵਿੰਦ ਫੌਜ ਵਿੱਚ ਉਸ ਦਾ ਸੀਨੀਅਰ ਸੀ। ਕਮਲ ਨੇ ਛੇ ਸਾਲ ਬਾਅਦ ਫੌਜ ਨੂੰ ਜੁਆਇਨ ਕੀਤਾ।

ਅਰਵਿੰਦ ਨੇ ਕਿਹਾ ਕਿ ਉਹ ਪੜ੍ਹਾਈ ਦੇ ਵਿੱਚ ਕੁਝ ਕਮਜ਼ੋਰ ਸੀ ਪਰ ਉਹ ਖੇਡਾਂ ਦੇ ਨਾਲ ਜੁੜਿਆ ਹੋਇਆ ਸੀ ਉਸ ਨੇ ਸਾਲ 2013 ਵਿੱਚ ਫੌਜ ਵਿੱਚ ਭਰਤੀ ਹੋਣ ਦਾ ਠਾਣ ਲਿਆ ਅਤੇ ਪਿੰਡ ਦੇ ਗਰਾਊਂਡ ਵਿੱਚ ਉਸ ਵੱਲੋਂ ਸਖਤ ਮਿਹਨਤ ਕੀਤੀ ਗਈ । ਅਰਵਿੰਦ ਨੇ ਕਿਹਾ ਕਿ ਫੌਜ ਵਿੱਚ ਭਰਤੀ ਹੋ ਕੇ ਪਹਿਲਾ ਆਪਣੇ ਪੈਰਾਂ ਸਿਰ ਖੜੇ ਹੋ ਜਾਵਾਂ ਅਤੇ ਅੱਗੇ ਹੋਰ ਵਧਣ ਦੇ ਲਈ ਫਿਰ ਜਰੂਰ ਸੋਚਾਂਗਾ ਅਤੇ ਹੋਰ ਤਿਆਰੀ ਕਰਾਂਗਾ। ਫੌਜ ਵਿੱਚ ਭਰਤੀ ਹੋਣ ਦੇ ਲਈ ਦੌੜ ਲਗਾਈ ਅਤੇ ਦੋੜ ਵਿੱਚੋਂ ਆਲ ਇੰਡੀਆ ਪੱਧਰ ਤੇ ਪਹਿਲਾ ਰੈਂਕ ਪ੍ਰਾਪਤ ਕੀਤਾ। ਖੇਡਾਂ ਦਾ ਮੈਨੂੰ ਫੌਜ ਦੇ ਵਿੱਚ ਬਹੁਤ ਜਿਆਦਾ ਫਾਇਦਾ ਹੋਇਆ
ਅਰਵਿੰਦ ਨੇ ਨੌਜਵਾਨਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਮਿਹਨਤ ਦੇ ਨਾਲ ਜੋ ਸਫਲਤਾ ਪ੍ਰਾਪਤ ਕਰਨ ਲਈ ਮਿਹਨਤ ਨੂੰ ਨਹੀਂ ਛੱਡਣਾ ਚਾਹੀਦਾ ਕਿਉਂਕਿ ਮੇਰੇ ਤੋਂ ਵੱਡੀ ਕੋਈ ਵੀ ਉਦਾਹਰਨ ਨਹੀਂ ਹੈ ਮੈਂ ਪੜ੍ਹਾਈ ਦੇ ਵਿੱਚ ਬਹੁਤ ਕਮਜ਼ੋਰ ਸੀ ਅਤੇ ਮੈਂ ਮਿਹਨਤ ਦੇ ਨਾਲ ਮੁਕਾਮ ਹਾਸਿਲ ਕਰ ਲਿਆ ਹੈ ਤਾਂ ਹੋਰ ਦੇ ਲਈ ਇਹ ਔਖਾ ਨਹੀਂ ਹੈ ।

