ਮਜੀਠੀਆ ਦੀ ਜਾਨ ਨੂੰ ਖਤਰਾ, ਕਿਹਾ- ਬਾਕੀ ਕੈਦੀਆਂ ਨਾਲੋਂ ਰੱਖੋ ਵੱਖ

ਮਜੀਠੀਆ ਦੀ ਜਾਨ ਨੂੰ ਖਤਰਾ, ਕਿਹਾ- ਬਾਕੀ ਕੈਦੀਆਂ ਨਾਲੋਂ ਰੱਖੋ ਵੱਖ

ਚੰਡੀਗੜ੍ਹ (ਵੀਓਪੀ ਬਿਊਰੋ) ਵਿਕਰਮ ਸਿੰਘ ਮਜੀਠੀਆ ਦੀ ਨਾਭਾ ਜੇਲ ਦੇ ਵਿੱਚ ਬੈਰਕ ਬਦਲਣ ਲਈ ਉਸਦੇ ਵਕੀਲ ਨੇ ਮੁਹਾਲੀ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਈ ਹੈ। ਵਿਕਰਮ ਸਿੰਘ ਮਜੀਠੀਆ ਔਰੰਜ ਕੈਟਾਗਰੀ ਦਾ ਕੈਦੀ ਹੈ, ਇਸੇ ਲਈ ਬੈਰਕ ਬਦਲਣ ਲਈ ਐਪਲੀਕੇਸ਼ਨ ਲਾਈ ਹੈ।

ਔਰੇੰਜ ਕੈਟਾਗਰੀ ਦਾ ਕੈਦੀ ਉਹ ਹੁੰਦਾ ਹੈ, ਜਿਸ ਦੀ ਜਾਨ ਨੂੰ ਖਤਰਾ ਹੋਵੇ। ਉਸ ਨੂੰ ਕਿਸੇ ਵੀ ਹੋਰ ਕੈਦੀ ਦੇ ਨਾਲ ਨਹੀਂ ਰੱਖਿਆ ਜਾ ਸਕਦਾ।ਉਸ ਦੀ ਬੈਰਕ ਇਕੱਲੇ ਹੋਣੇ ਚਾਹੀਦੀ।

ਇਸ ਕਰਕੇ ਉਸ ਦੀ ਬੈਰਕ ਬਦਲਣ ਵਾਸਤੇ ਉਸਦੇ ਵਕੀਲ ਕਲੇਰ ਨੇ ਮੁਹਾਲੀ ਕੋਟ ਵਿੱਚ ਐਪਲੀਕੇਸ਼ਨ ਦਾਇਰ ਕੀਤੀ ਹੈ ਕਿ ਜਲਦੀ ਹੀ ਉਸਦੀ ਬੈਰਕ ਚੇਂਜ ਕੀਤੀ ਜਾਵੇ ਅਤੇ ਉਸਨੂੰ ਔਰੇੰਜ ਕੈਦੀਆਂ ਦੀ ਤਰ੍ਹਾਂ ਰੱਖਿਆ ਜਾਵੇ।

ਇਸ ਸਮੇਂ ਬਿਕਰਮ ਸਿੰਘ ਮਜੀਠੀਆ ਦੇ ਨਾਲ ਨੌ ਕੈਦੀ ਬੈਰਕ ਵਿੱਚ ਹਨ, ਜਿਸ ਕਾਰਨ ਉਸ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ।

error: Content is protected !!