ਸਰਕਾਰੀ ਬੱਸ ਦੇ ਕੰਡਕਟਰ ਨੇ ਛੇੜ’ਤੀ ਕੁੜੀ, ਪਿਓ ਨੇ ਪੁੱਛਿਆ ਤਾਂ ਕੀਤੀ ਕੁੱਟਮਾਰ
ਲੁਧਿਆਣਾ (ਵੀਓਪੀ ਬਿਊਰੋ) Punjab, ludhiana, crime ਸ੍ਰੀ ਮੁਕਤਸਰ ਸਾਹਿਬ ਤੋਂ ਲੁਧਿਆਣਾ ਆ ਰਹੀ ਇੱਕ ਬੱਸ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਔਰਤ ਨੇ ਬੱਸ ਦੇ ਕੰਡਕਟਰ ਦੇ ਇਲਜ਼ਾਮ ਲੈ ਕੇ ਉਸਨੇ ਉਸਦੀ ਲੜਕੀ ਨਾਲ ਛੇੜ ਛਾੜ ਕੀਤੀ ਇਹ ਸਰਕਾਰੀ ਬੱਸ ਦੀ ਘਟਨਾ ਹੈ ਇਸ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਿਆ।


ਇੱਥੇ ਕੰਡਕਟਰ ‘ਤੇ ਬੇਟੀ ਨਾਲ ਛੇੜਛਾੜ ਅਤੇ ਦੁਰਵਿਵਾਰ ਕਰਨ ਦੇ ਆਰੋਪ ਲੱਗੇ, ਦੱਸਿਆ ਜਾ ਰਿਹਾ ਹੈ ਕਿ ਪੀੜਤਾ ਮੁਕਤਸਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਲੁਧਿਆਣਾ ਆ ਰਹੇ ਸਨ ਅਤੇ ਬੱਸ ਸਟੈਂਡ ‘ਤੇ ਹੰਗਾਮਾ ਹੋਇਆ।

ਜਾਣਕਾਰੀ ਮੁਤਾਬਕ ਬੇਟੀ ਨਾਲ ਮੱਥਾ ਟੇਕ ਕੇ ਇੱਕ ਮਹਿਲਾ ਮੁਕਤਸਰ ਸਾਹਿਬ ਤੋਂ ਵਾਪਸ ਲੁਧਿਆਣਾ ਆ ਰਹੀ ਸੀ ਕਿ ਸਰਕਾਰੀ ਬੱਸ ਕੰਡਕਟਰ ਦੇ ਵੱਲੋਂ ਗਲਤ ਨਜ਼ਰ ਨਾਲ ਦੇਖਿਆ ਗਿਆ। ਇਸ ਤੋਂ ਬਾਅਦ ਮਹਿਲਾ ਨੇ ਛੇੜਛਾੜ ਅਤੇ ਦੁਰਵਿਵਾਰ ਕਰਨ ਦੇ ਇਲਜ਼ਾਮਾਂ ਤਹਿਤ ਆਪਣੀ ਪਤੀ ਨੂੰ ਲੁਧਿਆਣਾ ਬੱਸ ਸਟੈਂਡ ‘ਤੇ ਸੱਦਿਆ, ਜਿੱਥੇ ਕੰਡਕਟਰ ਪਾਸੋਂ ਇਸ ਬਾਬਤ ਦੁਰਵਿਵਹਾਰ ਕਰਨ ‘ਤੇ ਪੁੱਛਿਆ ਤਾਂ ਮਾਮਲਾ ਇਹਨਾਂ ਵਧ ਗਿਆ ਕਿ ਉਹਨਾਂ ਦੇ ਵਿੱਚ ਬਹਿਸਬਾਜੀ ਹੋ ਗਈ।

ਇਸ ਤੋਂ ਬਾਅਦ ਕੁਝ ਸਾਥੀ ਸਰਕਾਰੀ ਬੱਸ ਦੇ ਕੰਡਕਟਰ ਸਮੇਤ ਉਕਤ ਮਹਿਲਾ ਦੇ ਪਤੀ ਦੀ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਲਿਹਾਜ਼ਾ ਉਕਤ ਮਹਿਲਾ ਨੇ ਇਸ ਬਾਬਤ ਪੁਲਿਸ ਚੌਂਕੀ ਬੱਸ ਸਟੈਂਡ ਨੂੰ ਸ਼ਿਕਾਇਤ ਵੀ ਦਿੱਤੀ।


