ਚੀਨ ‘ਚ ਇੱਕਠੇ ਹੋਏ ਤਿੰਨ ਯਾਰ… ਮੋਦੀ, ਪੁਤਿਨ ਤੇ ਜਿਨਪਿੰਗ, ਟਰੰਪ ਦੇ ਉੱਡੇ ਹੋਸ਼

ਚੀਨ ‘ਚ ਇੱਕਠੇ ਹੋਏ ਤਿੰਨ ਯਾਰ… ਮੋਦੀ, ਪੁਤਿਨ ਤੇ ਜਿਨਪਿੰਗ, ਟਰੰਪ ਦੇ ਉੱਡੇ ਹੋਸ਼

ਦਿੱਲੀ (ਵੀਓਪੀ ਬਿਊਰੋ) ਅਮਰੀਕਾ ਦੀ ਦਾਦਾਗਿਰੀ ਦਾ ਜਵਾਬ ਦੇਣ ਦੇ ਲਈ ਬ੍ਰਿਕਸ ਦੇਸ਼ ਇਕੱਠੇ ਹੋ ਰਹੇ ਹਨ, ਇਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੋਸ਼ ਉੱਡ ਗਏ ਹਨ। ਇਸ ਸਮੇਂ ਚੀਨ ਦੇ ਸ਼ੰਘਾਈ ‘ਚ ਸਿਖਰ ਸੰਮੇਲਨ ਚੱਲ ਰਿਹਾ ਹੈ ਅਤੇ ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਚੀਨ ਅਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਲਗਾਤਾਰ ਮੁਲਾਕਾਤ ਕਰ ਰਹੇ ਹਨ। ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਐਤਵਾਰ ਤੋਂ ਚੀਨ ਦੇ ਤਿਆਨਜਿਨ ਸ਼ਹਿਰ ਵਿੱਚ ਚੱਲ ਰਿਹਾ ਹੈ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਚੀਨ ਦੇ ਦੌਰੇ ‘ਤੇ ਹਨ। ਐਤਵਾਰ ਨੂੰ ਉਨ੍ਹਾਂ ਨੇ ਤਿਆਨਜਿਨ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇਤਾਵਾਂ ਵਿਚਕਾਰ ਦੁਵੱਲੀ ਗੱਲਬਾਤ ਹੋਈ।

ਸੋਮਵਾਰ ਨੂੰ, ਇਸ ਸੰਮੇਲਨ ਦਾ ਸਭ ਤੋਂ ਮਹੱਤਵਪੂਰਨ ਸੈਸ਼ਨ ਚੱਲ ਰਿਹਾ ਹੈ, ਜਿਸ ਵਿੱਚ ਸਾਰੇ ਮੈਂਬਰ ਦੇਸ਼ਾਂ ਦੇ ਨੇਤਾ ਸਾਂਝੇ ਹਿੱਤਾਂ ਅਤੇ ਚੁਣੌਤੀਆਂ ‘ਤੇ ਚਰਚਾ ਕਰਨਗੇ। ਦੁਨੀਆ ਦੀਆਂ ਨਜ਼ਰਾਂ ਇਸ ਮੀਟਿੰਗ ‘ਤੇ ਹਨ। ਦੁਨੀਆ ਸੰਮੇਲਨ ਦੇ ਅੰਤ ਵਿੱਚ ਸਾਂਝੇ ਪ੍ਰੈਸ ਨੋਟ ‘ਤੇ ਵੀ ਨਜ਼ਰ ਰੱਖ ਰਹੀ ਹੈ, ਜਿਸ ਤੋਂ ਪਤਾ ਲੱਗੇਗਾ ਕਿ ਸਾਰੇ ਦੇਸ਼ਾਂ ਨੇ ਕਿਹੜੇ ਮੁੱਦਿਆਂ ‘ਤੇ ਚਰਚਾ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦਾ ਧਿਆਨ ਕੀ ਹੋਵੇਗਾ।

ਐਤਵਾਰ ਨੂੰ SCO ਸੰਮੇਲਨ ਵਿੱਚ, ਮੈਂਬਰ ਦੇਸ਼ਾਂ ਦੇ ਨੇਤਾਵਾਂ ਦਾ ਇੱਕ ਰਸਮੀ ਸਮੂਹ ਫੋਟੋ ਸੈਸ਼ਨ ਹੋਇਆ, ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਪਹਿਲੀ ਕਤਾਰ ਵਿੱਚ ਦਿਖਾਈ ਦਿੱਤੇ। ਸੰਮੇਲਨ ਤੋਂ ਪਹਿਲਾਂ, ਜਿਨਪਿੰਗ ਅਤੇ ਉਨ੍ਹਾਂ ਦੀ ਪਤਨੀ ਪੇਂਗ ਲਿਯੂਆਨ ਨੇ ਅੰਤਰਰਾਸ਼ਟਰੀ ਮਹਿਮਾਨਾਂ ਲਈ ਇੱਕ ਸ਼ਾਨਦਾਰ ਦਾਅਵਤ ਦਾ ਆਯੋਜਨ ਕੀਤਾ।

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੀਨ ਦੌਰੇ ਦਾ ਆਖਰੀ ਦਿਨ ਹੈ। ਉਨ੍ਹਾਂ ਨੇ ਸੋਮਵਾਰ ਨੂੰ SCO ਸੰਮੇਲਨ ਤੋਂ ਪਹਿਲਾਂ ਇੱਕ ਫੋਟੋ ਸੈਸ਼ਨ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਤਿਨ ਅਤੇ ਜਿਨਪਿੰਗ ਨਾਲ ਮੁਲਾਕਾਤ ਕੀਤੀ। ਤਿੰਨੋਂ ਨੇਤਾ ਇੱਕ ਦੂਜੇ ਦਾ ਹੱਥ ਫੜੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਮੋਦੀ ਨੇ ਪੁਤਿਨ ਨੂੰ ਜੱਫੀ ਵੀ ਪਾਈ। ਥੋੜ੍ਹੀ ਦੇਰ ਵਿੱਚ, ਮੋਦੀ SCO ਮੀਟਿੰਗ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ, ਉਹ ਪੁਤਿਨ ਨਾਲ ਦੁਵੱਲੀ ਮੁਲਾਕਾਤ ਵੀ ਕਰਨਗੇ।

ਇਸ ਤੋਂ ਪਹਿਲਾਂ ਐਤਵਾਰ ਨੂੰ, ਮੋਦੀ ਨੇ ਜਿਨਪਿੰਗ ਨਾਲ ਦੁਵੱਲੀ ਗੱਲਬਾਤ ਵਿੱਚ ਵਪਾਰ ਅਤੇ ਅੱਤਵਾਦ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ।

error: Content is protected !!