ਇੰਗਲੈਂਡ ਲਈ ਨਿਕਲੇ ਦੁਆਬੇ ਦੇ ਨੌਜਵਾਨ ਦੀ ਰਸਤੇ ‘ਚ ਮੌ+ਤ

ਇੰਗਲੈਂਡ ਲਈ ਨਿਕਲੇ ਦੁਆਬੇ ਦੇ ਨੌਜਵਾਨ ਦੀ ਰਸਤੇ ‘ਚ ਮੌ+ਤ

ਜਲੰਧਰ (ਵੀਓਪੀ ਬਿਊਰੋ) ਪੰਜਾਬੀਆਂ ਵਿੱਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ। ਖਾਸ ਕਰ ਕੇ ਦੁਆਬੇ ਦੇ ਲੋਕ ਵੱਡੀ ਗਿਣਤੀ ਵਿੱਚ ਵਿਦੇਸ਼ ਜਾਂਦੇ ਹਨ। ਹੁਣ ਇਸੇ ਵਿਸ਼ੇ ਦੇ ਨਾਲ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਲੰਧਰ ਦੇ ਭੋਗਪੁਰ ਦੇ ਪਿੰਡ ਭਟਨੂਰਾ ਲੁਬਾਣਾ ਦੇ ਰਹਿਣ ਵਾਲੇ 29 ਸਾਲਾ ਅਰਵਿੰਦਰ ਸਿੰਘ ਦੀ ਇੰਗਲੈਂਡ ਪਹੁੰਚਣ ਦੀ ਕੋਸ਼ਿਸ਼ ਦੌਰਾਨ ਮੌਤ ਹੋ ਗਈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਿਛਲੇ ਸੱਤ ਸਾਲਾਂ ਤੋਂ ਫਰਾਂਸ ਵਿੱਚ ਰਹਿ ਰਿਹਾ ਸੀ ਅਤੇ ਹੁਣ ਇੰਗਲੈਂਡ ਜਾਣ ਦੀ ਕੋਸ਼ਿਸ਼ ਵਿੱਚ ਜਾਨ ਗੁਆ ਬੈਠਾ।

ਪਰਿਵਾਰ ਨੂੰ ਇਸ ਘਟਨਾ ਦਾ ਪਤਾ 2 ਅਕਤੂਬਰ ਨੂੰ ਲੱਗਾ ਜਦੋਂ ਕਪੂਰਥਲਾ ਦੇ ਚੌਹਾਨਾ ਪਿੰਡ ਦੇ ਇੱਕ ਨੌਜਵਾਨ ਨੇ ਫੋਨ ਕਰਕੇ ਉਨ੍ਹਾਂ ਨੂੰ ਦੱਸਿਆ ਕਿ ਕਿਸ਼ਤੀ ਡੁੱਬ ਗਈ ਹੈ ਅਤੇ ਅਰਵਿੰਦਰ ਲਾਪਤਾ ਹੈ। ਇਹ ਨੌਜਵਾਨ ਵੀ ਉਸੇ ਕਿਸ਼ਤੀ ‘ਤੇ ਸੀ। ਉਸਨੇ ਕਿਹਾ ਕਿ ਸਾਰਿਆਂ ਨੂੰ ਬਚਾ ਲਿਆ ਗਿਆ ਹੈ, ਪਰ ਅਰਵਿੰਦਰ ਅਜੇ ਵੀ ਲਾਪਤਾ ਹੈ। ਉਦੋਂ ਤੋਂ ਪਰਿਵਾਰ ਬੇਚੈਨ ਹੈ।

error: Content is protected !!