ਏਜੰਟਾਂ ਦੇ ਝਾਂਸੇ ‘ਚ ਆ ਕੇ ਤਜਾਕਿਸਤਾਨ ਫਸੇ 7 ਪੰਜਾਬੀ, ਪਰਿਵਾਰ ਕਰ ਰਿਹਾ ਵਾਪਸ ਲਿਆਉਣ ਲਈ ਮਿੰਨਤਾਂ

ਏਜੰਟਾਂ ਦੇ ਝਾਂਸੇ ‘ਚ ਆ ਕੇ ਤਜਾਕਿਸਤਾਨ ਫਸੇ 7 ਪੰਜਾਬੀ, ਪਰਿਵਾਰ ਕਰ ਰਿਹਾ ਵਾਪਸ ਲਿਆਉਣ ਲਈ ਮਿੰਨਤਾਂ

ਵੀਓਪੀ ਬਿਊਰੋ – ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਕਰੇਜ਼ ਵਧਦਾ ਜਾ ਰਿਹਾ ਹੈ। ਹਰ ਨੌਜਵਾਨ ਸੁਨਿਹਰੀ ਭਵਿੱਖ ਦੀ ਆਸ ਲਈ ਵਿਦੇਸ਼ਾਂ ਵਿਚ ਜਾਣ ਦਾ ਸੁਪਨਾ ਦੇਖਦਾ ਹੈ ਤੇ ਉਥੇ ਜਾ ਕੇ ਸੈਟਲ ਵੀ ਹੋ ਜਾਂਦਾ ਹੈ ਪਰ ਕਈ ਵਾਰ ਉਨ੍ਹਾਂ ਨਾਲ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਉਨ੍ਹਾਂ ਦੇ ਸੁਪਨੇ ਜਿਉਂ ਦੇ ਤਿਉਂ ਰਹਿ ਜਾਂਦੇ ਹਨ। ਪਿਛਲੇ ਤਿੰਨ ਚਾਰ ਦਿਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਗੁਹਾਰ ਲਗਾ ਰਹੇ ਸੱਤ ਲੋਕਾਂ ਦੇ ਪਰਿਵਾਰਾਂ ਨੇ ਅੱਜ ਫਿਰ ਇਕੱਠੇ ਹੋ ਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਅੱਗੇ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਪਰਿਵਾਰਾਂ ਦੇ ਜੀਅ ਜੋ ਤਜ਼ਾਕਿਸਤਾਨ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਸਨ, ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਵਾਪਸ ਆਪਣੇ ਘਰਾਂ ਚ ਆਉਣ ਲਈ ਪੰਜਾਬ ਸਰਕਾਰ ਮਦਦ ਕਰੇ।

ਜ਼ਿਕਰਯੋਗ ਹੈ ਕਿ ਇਹ ਲੋਕ ਨੰਗਲ ਦੇ ਇੱਕ ਏਜੰਟ ਰਾਹੀ ਵਿਦੇਸ਼ ਰੋਜੀ ਰੋਟੀ ਕਮਾਉਣ ਗਏ ਸਨ, ਜਿੱਥੇ ਇਹਨਾਂ ਨੂੰ ਡਰਾਈਵਰੀ ਦੇ ਕੰਮ ਵਾਸਤੇ ਭੇਜਿਆ ਗਿਆ ਸੀ ਪਰ ਉੱਥੇ ਇਹਨਾਂ ਤੋਂ ਦੱਸੇ ਗਏ ਕੰਮ ਮੁਤਾਬਕ ਕੰਮ ਨਹੀਂ ਕਰਵਾਇਆ ਜਾ ਰਿਹਾ ਇਹਨਾਂ ਤੋਂ ਬੜੀ ਮੁਸ਼ਕਿਲ ਮਜ਼ਦੂਰੀ ਦਾ ਕੰਮ ਲਿਆ ਜਾ ਰਿਹਾ ਹੈ।

ਉਹਨਾਂ ਸੱਤ ਲੋਕਾਂ ਨੇ ਉਕਤ ਦੇਸ਼ ਤੋਂ ਅਲੱਗ-ਅਲੱਗ ਵੀਡੀਓ ਭੇਜ ਕੇ ਆਪਣੇ ਉੱਥੇ ਦੇ ਹਾਲਾਤ ਬਿਆਨ ਕੀਤੇ ਜਿੱਥੇ ਉਹਨਾਂ ਨੇ ਸਬੰਧਤ ਏਜੰਟ ਨੂੰ ਵੀ ਵਾਰ ਵਾਰ ਫੋਨ ਕਰਕੇ ਆਪਣੇ ਹਾਲਾਤ ਦੱਸੇ ਅਤੇ ਬੇਨਤੀਆਂ ਕੀਤੀਆਂ ਕਿ ਜੇ ਉਹਨਾਂ ਕੋਲ ਕੰਮ ਹੈ ਨਹੀਂ ਸੀ ਤਾਂ ਉਹਨਾਂ ਨੂੰ ਇੱਥੇ ਕਿਉਂ ਭੇਜਿਆ ਗਿਆ ਅਤੇ ਸਾਨੂੰ ਵਾਪਸ ਆਪਣੇ ਦੇਸ਼ ਆਪਣੇ ਘਰਾਂ ਚ ਬੁਲਾਇਆ ਜਾਵੇ।

ਪੀੜਤ ਪਰਿਵਾਰਾਂ ਨੇ ਸਰਕਾਰ ਨੂੰ ਅਤੇ ਸਥਾਨਕ ਵਿਧਾਇਕ ਅਤੇ ਮੰਤਰੀ ਨੂੰ ਨੂੰ ਗੁਹਾਰ ਲਗਾਈ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਅਤੇ ਇਹਨਾਂ ਏਜੰਟਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਸੂਬੇ ਭਰ ‘ਚ ਨਕਲੀ ਟਰੈਵਲ ਏਜੰਟਾਂ ਦਾ ਜਾਲ ਫੈਲਿਆ ਹੋਇਆ ਹੈ। ਇਹ ਟ੍ਰੈਵਲ ਏਜੰਟ ਪੰਜਾਬ ਰਾਜ ਦੀ ਆਰਥਿਕਤਾ ਨੂੰ ਘੁੰਣ ਵਾਂਗ ਖੋਖਲਾ ਕਰਨ ਦਾ ਕੋਈ ਮੌਕਾ ਨਹੀਂ ਗੁਆ ਰਹੇ। ਪੰਜਾਬ ਦੀ ਨੌਜਵਾਨ ਪੀੜੀ ਨੂੰ ਇਸ ਜੰਜਾਲ ਤੋਂ ਬਚਣ ਦੀ ਲੋੜ ਹੈ।

error: Content is protected !!