ਦੇਸ਼ ਭਰ ‘ਚ ਦੀਵਾਲੀ ਦੀਆਂ ਰੌਣਕਾਂ… ਦੁਲਹਨ ਵਾਂਗ ਸਜੇ ਬਾਜ਼ਾਰ
Punjab, diwali
ਵੀਓਪੀ ਬਿਊਰੋ – ਦੇਸ਼ ਭਰ ਵਿੱਚ ਅੱਜ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹਾਲਾਂਕਿ ਕਈ ਜਗ੍ਹਾ ਵੀਹ ਅਕਤੂਬਰ ਅਤੇ ਕਈ ਜਗ੍ਹਾ 21 ਅਕਤੂਬਰ ਨੂੰ ਦਿਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ। ਪਰ ਦੇਸ਼ ਭਰ ਵਿੱਚ ਦਿਵਾਲੀ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ।
ਬਾਜ਼ਾਰਾਂ ਵਿੱਚ ਦੁਕਾਨਾਂ ਦੁਲਹਨ ਵਾਂਗ ਸਜੀਆਂ ਹੋਈਆਂ ਨੇ ਅਤੇ ਲੋਕਾਂ ਨੇ ਇਸ ਵਾਰ ਜੰਮ ਕੇ ਖਰੀਦਦਾਰੀ ਕੀਤੀ, ਜਿੱਥੇ ਸੋਨੇ ਚਾਂਦੀ ਦਾ ਭਾਅ ਇਸ ਵਾਰ ਅਸਮਾਨੀ ਚੜਿਆ ਹੋਇਆ ਸੀ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ ਉਸ ਤੋਂ ਬਾਅਦ ਵੀ ਤੁਹਾਨੂੰ ਧਨਤੇਰਸ ਮੌਕੇ ਆਮ ਲੋਕਾਂ ਨੇ ਸੋਹਣੇ ਅਤੇ ਚਾਂਦੀ ਦੀ ਰਿਕਾਰਡ ਤੋੜ ਖਰੀਦਦਾਰੀ ਕੀਤੀ ਹੈ।
ਗੱਲ ਕੀਤੀ ਜਾਵੇ ਤਾਂ ਪੰਜਾਬ ਅਤੇ ਦੇਸ਼ ਭਰ ਦੇ ਵੱਖ-ਵੱਖ ਕਸਬਿਆਂ ਦੇ ਵੱਖ-ਵੱਖ ਮੰਦਰਾਂ – ਗੁਰਦੁਆਰਿਆਂ ਵਿੱਚ ਸੰਗਤ ਸਵੇਰ ਤੋਂ ਹੀ ਨਤਮਸਤਕ ਹੋਣ ਪਹੁੰਚ ਰਹੀ ਹੈ ਪੂਜਾ ਪਾਠ ਕਰ ਰਹੀ ਹੈ ਤੇ ਇੱਕ ਦੂਜੇ ਦੀ ਤੰਦਰੁਸਤੀ ਅਤੇ ਅਮਨ ਅਮਾਨ ਲਈ ਅਰਦਾਸਾਂ ਹੋ ਰਹੀਆਂ ਹਨ।
ਉੱਥੇ ਹੀ ਰਾਮ ਨਗਰੀ ਅਯੋਧਿਆ ਵਿੱਚ 26 ਲੱਖ ਦੀਵਿਆਂ ਨਾਲ ਰੌਸ਼ਨੀ ਕਰਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨੇ ਨਤਮਸਤਕ ਹੋ ਕੇ ਦਿਵਾਲੀ ਦਾ ਤਿਉਹਾਰ ਮਨਾਇਆ ਹੈ।


