ਦੀਵਾਲੀ ਵਾਲੇ ਦਿਨ ਕਹਿਰ ਬਣ ਕੇ ਆਇਆ ਕਾਲ… ਪਿਤਾ ਦੇ ਦੇ+ਹਾਂਤ ‘ਤੇ ਇਟਲੀ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ ‘ਚ ਮੌ+ਤ

ਦੀਵਾਲੀ ਵਾਲੇ ਦਿਨ ਕਹਿਰ ਬਣ ਕੇ ਆਇਆ ਕਾਲ… ਪਿਤਾ ਦੇ ਦੇ+ਹਾਂਤ ‘ਤੇ ਇਟਲੀ ਤੋਂ ਆਏ ਨੌਜਵਾਨ ਦੀ ਸੜਕ ਹਾਦਸੇ ‘ਚ ਮੌ+ਤ

 

ਜਲਾਲਾਬਾਦ (ਵੀਓਪੀ ਬਿਊਰੋ) ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਜਲਾਲਾਬਾਦ ਤੋਂ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌ+ਤ ਹੋ ਗਈ ਹੈ। ਮ੍ਰਿਤਕ ਕੁਝ ਦਿਨ ਪਹਿਲਾਂ ਹੀ ਇਟਲੀ ਤੋਂ ਛੁੱਟੀ ‘ਤੇ ਪੰਜਾਬ ਆਇਆ ਹੋਇਆ ਸੀ।

ਜਾਣਕਾਰੀ ਮੁਤਾਬਕ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਟਲੀ ਤੋਂ ਕੁਝ ਦਿਨ ਪਹਿਲਾਂ ਆਪਣੇ ਪਿਤਾ ਦੀ ਮੌ+ਤ ਉੱਤੇ ਪਰਤੇ ਨੌਜਵਾਨ ਦੀ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਲਾਲਾਬਾਦ ਦੇ ਪਿੰਡ ਘਗਾ ਖੁਰਦ ਦੇ ਇੱਕ ਨੌਜਵਾਨ ਦੀ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋਈ ਹੈ।

ਮ੍ਰਿਤਕ ਬਖਸ਼ੀਸ਼ ਸਿੰਘ ਵਾਸੀ ਪਿੰਡ ਛੋਟਾ ਘਗਾ ਖੁਰਦ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫਿਰੋਜ਼ਪੁਰ ਵਿਖੇ ਆਪਣੇ ਸਹੁਰੇ ਪਰਿਵਾਰ ਕੋਲ ਜਾ ਰਿਹਾ ਸੀ ਤਾਂ ਜਦੋਂ ਉਹ ਫਾਜ਼ਿਲਕਾ ਫਿਰੋਜ਼ਪੁਰ ਰੋਡ ‘ਤੇ ਪੈਂਦੇ ਪਿੰਡ ਜੀਵਾਂ ਅਰਾਈ ਦੇ ਕੋਲ ਪਹੁੰਚਿਆ ਤਾਂ ਜਲਾਲਾਬਾਦ ਦੀ ਸਾਈਡ ਤੋਂ ਇੱਕ ਜਾ ਰਹੀ ਕਾਰ ਚਾਲਕ ਨੇ ਓਵਰਟੇਕ ਕਰਦੇ ਸਮੇਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਨੌਜਵਾਨ ਦੀ ਮੌਕੇ ਉੱਤੇ ਦਰਦਨਾਕ ਮੌਤ ਹੋ ਗਈ।

ਹਾਦਸੇ ਤੋਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਿਵਾਲੀ ਮੌਕੇ ਪਹਿਲਾਂ ਪਿਤਾ ਤੇ ਫਿਰ ਪੁੱਤ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

error: Content is protected !!