ਪਟਿਆਲਾ ‘ਚ ਦਰਦਨਾਕ ਹਾਦਸਾ… ਪਤੀ-ਪਤਨੀ ਸਣੇ 3 ਜਣਿਆਂ ਦੀ ਮੌ+ਤ
ਪਟਿਆਲਾ (ਵੀਓਪੀ ਬਿਊਰੋ) ਬੀਤੀ ਦੇਰ ਰਾਤ ਨਾਭਾ ਪਟਿਆਲਾ ਰੋਡ ‘ਤੇ ਸੜਕ ਹਾਦਸਾ ਵਾਪਰਿਆ। ਇਸ ਵਿੱਚ ਕਾਰ ਸਵਾਰ ਪਤੀ ਪਤਨੀ ਦੀ ਮੌ+ਤ ਹੋ ਗਈ। ਇਸ ਦੌਰਾਨ ਦੂਜੀ ਗੱਡੀ ਗੱਡੀ ਵਿੱਚ ਸਵਾਰ ਨੌਜਵਾਨ ਦੀ ਵੀ ਮੌ+ਤ ਹੋ ਗਈ। ਇਸ ਹਾਦਸੇ ਦੌਰਾਨ ਕੁੱਲ 3 ਵਿਅਕਤੀਆਂ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਦੋਹਾਂ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ। ਟੱਕਰ ਉਪਰੰਤ ਇਹ ਦੋਵੇਂ ਗੱਡੀਆਂ ਦਰੱਖਤਾਂ ਦੇ ਨਾਲ ਟਕਰਾ ਗਈਆਂ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦੇ ਪਰਖੱਚੇ ਉਡ ਗਏ। ਇਸ ਹਾਦਸੇ ਵਿੱਚ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਉਸਦਾ ਪਤੀ ਪ੍ਰਵੀਨ ਮਿੱਤਲ ਪਟਿਆਲਾ ਦੇ ਨਿਜੀ ਹਸਪਤਾਲ ਦੇ ਵਿੱਚ ਦਮ ਤੋੜ ਗਿਆ।

