“ਪਹਿਲਾਂ ਹੀ ਹੋ ਗਈ ਸੀ ਧਰਮਿੰਦਰ ਦੀ ਮੌ+ਤ, ਲੋਕਾਂ ਕੋਲੋਂ ਛੁਪਾਇਆ ਸੱਚ”
ਮੁੰਬਈ (ਵੀਓਪੀ ਬਿਊਰੋ) ਬਾਲੀਵੁੱਡ ਦੇ ਹੀ-ਮੈਨ ਤੇ ਪੰਜਾਬ ਦੇ ਸ਼ੇਰ ਧਰਮਿੰਦਰ ਦੀ ਬੀਤੇ ਦਿਨੀ ਮੌਤ ਹੋਣ ਤੋਂ ਬਾਅਦ ਪੂਰਾ ਬਾਲੀਵੁੱਡ ਸਦਮੇ ਵਿੱਚ ਹੈ। ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਧਰਮਿੰਦਰ ਦੀ ਬੀਤੇ ਦਿਨੀ ਮੌਤ ਹੋ ਗਈ ਅਤੇ ਉਹਨਾਂ ਦਾ ਸਸਕਾਰ ਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਵੱਡੇ ਲੜਕੇ ਸਨੀ ਦਿਓਲ ਨੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪ੍ਰੇਅਰ ਦਾ ਵੀ ਬੰਦੋਬਸਤ ਕੀਤਾ ਹਾਲਾਂਕਿ ਇਸ ਪ੍ਰੇਅਰ ਸਮਾਗਮ ਵਿੱਚ ਹੇਮਾ ਮਾਲਨੀ ਤੇ ਉਸ ਦੀਆਂ ਕੁੜੀਆਂ ਮੌਜੂਦ ਨਹੀਂ ਸਨ।
ਉੱਥੇ ਹੀ ਧਰਮਿੰਦਰ ਦੀ ਮੌਤ ਨਾਲ ਜੁੜੀ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਦਰਅਸਲ ਬਾਲੀਵੁੱਡ ਦੀ ਡਰਾਮਾ ਕੁਈਨ ਕਹੀ ਜਾਣ ਵਾਲੀ ਅਦਾਕਾਰਾ ਅਤੇ ਡਾਂਸਰ ਰਾਖੀ ਸਾਵੰਤ ਨੇ ਧਰਮਿੰਦਰ ਦੀ ਮੌਤ ‘ਤੇ ਇੱਕ ਨਵਾਂ ਹੀ ਵਿਵਾਦਤ ਬਿਆਨ ਦੇ ਦਿੱਤਾ ਹੈ। ਰਾਖੀ ਸਾਵੰਤ ਨੇ ਕਿਹਾ ਹੈ ਕਿ ਧਰਮਿੰਦਰ ਦੀ ਮੌਤ ਤਾਂ ਦੋ ਦਿਨ ਪਹਿਲਾਂ ਹੀ ਹੋ ਗਈ ਸੀ। ਇਹ ਸਿਰਫ ਦੋ ਦਿਨ ਮੌਤ ਨੂੰ ਕਿਉਂ ਲੁਕਾਇਆ ਗਿਆ ਅਤੇ ਜਲਦਬਾਜੀ ਵਿੱਚ ਸ਼ਮਸ਼ਾਨਘਾਟ ਲਿਆ ਕੇ ਸਸਕਾਰ ਕਿਉਂ ਕੀਤਾ ਗਿਆ ਇਹ ਇੱਕ ਵੱਡਾ ਸਵਾਲ ਹੈ।
ਰਾਖੀ ਸਾਵੰਤ ਨੇ ਕਿਹਾ ਕਿ 24 ਤਾਰੀਕ ਨੂੰ ਧਰਮਿੰਦਰ ਦੀ ਮੌਤ ਦੀ ਖਬਰ ਸਾਹਮਣੇ ਆਈ, ਉਸ ਦਿਨ ਮੇਰਾ ਜਨਮਦਿਨ ਸੀ ਮੈਂ ਆਪਣਾ ਜਨਮਦਿਨ ਵੀ ਨਹੀਂ ਮਨਾਇਆ ਤੇ ਆਪਣਾ ਜਨਮਦਿਨ ਦੋ ਦਿਨ ਲੇਟ ਮਨਾਇਆ ਹੈ। ਉਹਨਾਂ ਨੇ ਕਿਹਾ ਕਿ ਇਹ ਇੱਕ ਵੱਡਾ ਸਵਾਲ ਹੈ ਕਿ ਧਰਮਿੰਦਰ ਦੀ ਮੌਤ ਦਾ ਸੱਚ ਕਿਉਂ ਛੁਪਾਇਆ ਗਿਆ।


