ਧੁੰਦ ਬਣੀ ਜਾਨਲੇਵਾ… 2 ਜਗ੍ਹਾ ਹਾਦਸਿਆਂ ‘ਚ ਬਜ਼ੁਰਗ ਤੇ SHO ਦੀ ਮੌ+ਤ

ਧੁੰਦ ਬਣੀ ਜਾਨਲੇਵਾ… 2 ਜਗ੍ਹਾ ਹਾਦਸਿਆਂ ‘ਚ ਬਜ਼ੁਰਗ ਤੇ SHO ਦੀ ਮੌ+ਤ

ਵੀਓਪੀ ਬਿਊਰੋ – ਸੰਘਣੀ ਧੁੰਦ ਜਾਨਲੇਵਾ ਬਣ ਰਹੀ ਹੈ, ਪੰਜਾਬ ਵਿੱਚ ਕਈ ਜਗ੍ਹਾ ਹਾਦਸੇ ਵਾਪਰੇ ਹਨ ਅਤੇ ਇਸ ਕਾਰਨ ਕਈ ਕੀਮਤੀ ਜਾਨਾਂ ਦੁਨੀਆ ਤੋਂ ਰੁਸਤਖ ਹੋ ਗਈਆਂ ਹਨ। ਪਹਿਲੇ ਮਾਮਲੇ ਵਿੱਚ ਲੁਧਿਆਣਾ ਦੇ ਰਾਏਕੋਟ ਵਿੱਚ ਸੰਘਣੀ ਧੁੰਦ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਬਜ਼ੁਰਗ ਜੋੜੇ ਨੂੰ ਇੱਕ ਵਾਹਨ ਨੇ ਕੁਚਲ ਦਿੱਤਾ। ਹਾਦਸੇ ਵਿੱਚ ਪਤੀ ਦੀ ਮੌਤ ਹੋ ਗਈ, ਜਦੋਂ ਕਿ ਔਰਤ ਦੀ ਹਾਲਤ ਗੰਭੀਰ ਹੈ। ਜ਼ਖਮੀ ਬਜ਼ੁਰਗ ਔਰਤ ਨੂੰ ਰਾਏਕੋਟ ਹਸਪਤਾਲ ਤੋਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ ਵਜੋਂ ਹੋਈ ਹੈ। ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਲਈ ਪੁਲਿਸ ਫਰਾਰ ਚਾਲਕ ਦੀ ਭਾਲ ਕਰ ਰਹੀ ਹੈ।

ਦੂਜਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਧਾਰੀਵਾਲ ਦੇ ਪਿੰਡ ਸੋਹਲ ਨੇੜੇ ਨੈਸ਼ਨਲ ਹਾਈਵੇਅ ‘ਤੇ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਥਾਣਾ ਧਾਰੀਵਾਲ ਦੇ ਐਡੀਸ਼ਨਲ ਐੱਸਐੱਚਓ ਸੁਲੱਖਣ ਰਾਮ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰੋਜ਼ਾਨਾ ਦੀ ਤਰ੍ਹਾਂ ਵੀਰਵਾਰ ਨੂੰ ਵੀ ਐਡੀਸ਼ਨਲ ਐਸਐਚਓ ਸੁਲੱਖਣ ਰਾਮ ਥਾਣਾ ਧਾਰੀਵਾਲ ਵਿੱਚ ਡਿਊਟੀ ‘ਤੇ ਤਾਇਨਾਤ ਸਨ। ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ। ਉਨ੍ਹਾਂ ਦੀ ਹਾਲਤ ਵਿਗੜਦੀ ਦੇਖ ਸਾਥੀ ਮੁਲਾਜ਼ਮਾਂ ਨੇ ਤੁਰੰਤ ਉਨ੍ਹਾਂ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਹਾਲਤ ਗੰਭੀਰ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਅੰਮ੍ਰਿਤਸਰ ਰੈਫਰ ਕਰਨ ਦਾ ਫੈਸਲਾ ਕੀਤਾ।

ਇਸ ਮਾਮਲੇ ਵਿੱਚ ਵੀ ਪੁਲਿਸ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਧੁੰਦ ਜਾਨਲੇਵਾ ਬਣ ਰਹੀ ਹੈ ਅਤੇ ਇਸ ਕਾਰਨ ਡਰਾਈਵਿੰਗ ਕਰਦੇ ਸਮੇਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ।

error: Content is protected !!