ਸਿੱਖ ਇਤਿਹਾਸ ਦੀ AI ਫਿਲਮ ਨਾ ਬਣੇ: ਜਥੇਦਾਰ, ਆਨੰਦ ਕਾਰਜ ਲਈ ਵੀ ਸਖਤ ਨਿਯਮ

ਸਿੱਖ ਇਤਿਹਾਸ ਦੀ AI ਫਿਲਮ ਨਾ ਬਣੇ: ਜਥੇਦਾਰ

ਅੰਮ੍ਰਿ੍ਤਸਰ (ਵੀਓਪੀ ਬਿਊਰੋ) ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਮੈਰਿਜ ਪੈਲਸਾਂ, ਬੀਚਾਂ ਦੇ ਕੰਢੇ, ਰਿਜ਼ੌਰਟ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਨਹੀਂ ਲੈ ਕੇ ਜਾ ਸਕਦੇ।

ਇਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੁੜਗੱਜ ਵਲੋਂ ਮੈਰਿਜ ਪੈਲਸਾਂ, ਫਾਰਮ ਹਾਊਸਾਂ ਨੂੰ ਮੁਬਾਰਕ ਤੌਰ ‘ਤੇ ਇਸਤੇਮਾਲ ਕਰਕੇ ਉਥੇ ਆਨੰਦ ਕਾਰਜ ਕਰਵਾਉਣ ‘ਤੇ ਪੂਰਨ ਪਾਬੰਦੀ ਲਗਾਉਂਦੇ ਹੋਏ, ਅਜਿਹੇ ਮੈਰਿਜ ਪੈਲਸਾਂ ਦੇ ਮਾਲਕਾਂ ਅਤੇ ਆਨੰਦ ਕਾਰਜ ਕਰਵਾਉਣ ਵਾਲੇ ਗ੍ਰੰਥੀ ਸਿੰਘ ਅਤੇ ਰਾਗੀ ਜਥਿਆਂ ਦੇ ਖ਼ਿਲਾਫ਼ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

 

 

ਇਸ ਤੋਂ ਇਲਾਵਾ ਗ੍ਰੰਥੀ ਸਿੰਘ, ਰਾਗੀ ਸਿੰਘਾਂ ਨੂੰ ਆਦੇਸ਼ ਹੈ ਕਿ ਕੋਈ ਵੀ ਉੱਥੇ ਜਾ ਕੇ ਕੀਰਤਨ ਲਾਵਾਂ ਨਾ ਪੜ੍ਹੇ ਨਹੀਂ ਤਾਂ ਕਾਰਵਾਈ ਹੋਵੇਗੀ। ਗੁਰੂ ਸਾਹਿਬਾਨਾਂ, ਸਿੱਖ ਯੋਧਿਆਂ ਦੀ ਜੀਵਨੀ ਅਤੇ ਓਹਨਾ ਦੇ ਪਰਿਵਾਰਾਂ ਤੇ ਫਿਲਮਾਂ AI ਜਾਂ ਐਨਿਮੇਸ਼ਨ ਰਾਂਹੀ ਫਿਲਮ ਬਣਾਉਣ ‘ਤੇ ਰੋਕ ਲਗਾਈ ਜਾਂਦੀ ਹੈ। ਇਸ ਤੋਂ ਇਲਾਵਾ ਕੋਈ ਵੀ ਅਜਿਹੀ ਫਿਲਮ ਨਹੀਂ ਬਣਾਈ ਜਾ ਸਕਦੀ।

17 ਨਵੰਬਰ 2020 ‘ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਹੀ ਦੱਸ ਚੁੱਕੇ ਹਨ ਕਿ 328 ਪਾਵਨ ਸਰੂਪਾਂ ਦਾ ਮਸਲਾ ਇਹ ਇੱਕ ਕਰੱਪਸ਼ਨ ਦਾ ਮਸਲਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰਗਤਾਂ ਨੂੰ ਦਿੱਤੇ ਗਏ ਉਸ ਦੇ ਪੈਸੇ SGPC ਦੇ ਖਾਤੇ ਚ ਨਹੀਂ ਆਏ, ਇਸ ਨੂੰ ਬੇਅਦਬੀ ਨਾਲ ਜਾਣਬੁਝ ਕੇ ਜੋੜਿਆ ਨਾ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਹੋਏ ਹੁਕਮ ਅਨੁਸਾਰ SGPC ਜਾਂਚ ਕਰ ਚੁੱਕੀ ਹੈ ਅਤੇ ਦੋਸ਼ੀ ਅਧਿਕਾਰੀਆਂ ਨੂੰ ਸਸਪੈਂਡ ਕਰ ਚੁੱਕੀ ਹੈ।

error: Content is protected !!