Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
December
28
ਪੰਚਾਇਤ ਦਾ ਫੈਸਲਾ ਸੁਣ ਡਰੇ ਨੌਜਵਾਨ, ਮੋਬਾਇਲ ਤਕ ‘ਤੇ ਲਾਈ ਰੋਕ
Ajab Gajab
Delhi
Latest News
National
Uttar Pradesh
ਪੰਚਾਇਤ ਦਾ ਫੈਸਲਾ ਸੁਣ ਡਰੇ ਨੌਜਵਾਨ, ਮੋਬਾਇਲ ਤਕ ‘ਤੇ ਲਾਈ ਰੋਕ
December 28, 2025
VOP TV
ਪੰਚਾਇਤ ਦਾ ਫੈਸਲਾ ਸੁਣ ਡਰੇ ਨੌਜਵਾਨ, ਮੋਬਾਇਲ ਤਕ ‘ਤੇ ਲਾਈ ਰੋਕ
ਬਾਗਪਤ (ਵੀਓਪੀ ਬਿਊਰੋ): ਖਾਪ ਪੰਚਾਇਤਾਂ ਅਜਿਹੇ ਫੈਸਲੇ ਕਰ ਦਿੰਦੀਆਂ ਨੇ, ਜਿਸ ਨਾਲ ਨਵੀਂ ਪੀੜੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਹੁਣ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਇੱਕ ਖਾਪ ਪੰਚਾਇਤ ਨੇ ਬੱਚਿਆਂ ਅਤੇ ਨੌਜਵਾਨਾਂ ਦੇ ਰਹਿਣ-ਸਹਿਣ ਨੂੰ ਲੈ ਕੇ ਕਈ ਅਹਿਮ ਅਤੇ ਸਖ਼ਤ ਫੈਸਲੇ ਲਏ ਹਨ। ਖਾਪ ਪੰਚਾਇਤਾਂ ਨੇ ਕਿਹਾ ਹੁਣ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸਮਾਰਟਫੋਨ ਰੱਖਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਹੁਣ ਜਨਤਕ ਥਾਵਾਂ ‘ਤੇ ਹਾਫ਼ ਪੈਂਟ (ਨਿੱਕਰ) ਪਾਉਣ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਪੰਚਾਇਤ ਅਨੁਸਾਰ ਜਨਤਕ ਥਾਵਾਂ ‘ਤੇ ਅਜਿਹੇ ਪਹਿਰਾਵੇ ਨੂੰ ਸਮਾਜਿਕ ਮਰਯਾਦਾ ਦੇ ਵਿਰੁੱਧ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਚਾਇਤ ਨੇ ਮੈਰਿਜ ਪੈਲੇਸਾਂ ਵਿੱਚ ਵਿਆਹ ਕਰਨ ‘ਤੇ ਇਤਰਾਜ਼ ਜਤਾਉਂਦਿਆਂ ਕਿਹਾ ਗਿਆ ਕਿ ਵਿਆਹ ਪਿੰਡਾਂ ਅਤੇ ਘਰਾਂ ਵਿੱਚ ਹੀ ਹੋਣੇ ਚਾਹੀਦੇ ਹਨ। ਵਿਆਹਾਂ ਬਾਰੇ ਪੰਚਾਇਤ ਨੇ ਕਿਹਾ ਕਿ ਬਰਾਤ ਘਰਾਂ ਵਿੱਚ ਹੋਣ ਵਾਲੇ ਵਿਆਹਾਂ ਨਾਲ ਪਰਿਵਾਰਕ ਸਾਂਝ ਕਮਜ਼ੋਰ ਹੁੰਦੀ ਹੈ ਅਤੇ ਰਿਸ਼ਤਿਆਂ ਵਿੱਚ ਤਣਾਅ ਪੈਦਾ ਹੁੰਦਾ ਹੈ।
ਖਾਪ ਪੰਚਾਇਤਾਂ ਦਾ ਅਜਿਹਾ ਫੈਸਲਾ ਸੁਣ ਨੇ ਨੌਜਵਾਨ ਪੀੜੀ ਵਿੱਚ ਡਰ ਦਾ ਮਾਹੌਲ ਹੈ ਕਿ ਉਹ ਮੋਬਾਇਲ ਤੋਂ ਬਿਨਾਂ ਕਿੰਝ ਰਹਿਣਗੇ ਅਤੇ ਕਿਵੇਂ ਇੰਨੀਆਂ ਸਖਤੀਆਂ ਦਾ ਸਾਹਮਣਾ ਕਰਨਗੇ।
Post navigation
ਪੁਲਿਸ ਨੇ ਤਸਕਰ ਦੀ 45 ਲੱਖ ਦੀ ਜਾਇਦਾਦ ਜ਼ਬਤ ਕਰ ਚਿਪਕਾ’ਤਾ ਨੋਟਿਸ
ਸਿੱਖ ਇਤਿਹਾਸ ਦੀ AI ਫਿਲਮ ਨਾ ਬਣੇ: ਜਥੇਦਾਰ, ਆਨੰਦ ਕਾਰਜ ਲਈ ਵੀ ਸਖਤ ਨਿਯਮ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us