ਪੁਲਿਸ ਨੇ ਤਸਕਰ ਦੀ 45 ਲੱਖ ਦੀ ਜਾਇਦਾਦ ਜ਼ਬਤ ਕਰ ਚਿਪਕਾ’ਤਾ ਨੋਟਿਸ

ਵੀਓਪੀ ਬਿਊਰੋ – ਨਸ਼ਿਆਂ ਦੇ 6ਵੇਂ ਦਰਿਆ ਨੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਖਾਤਮੇ ਵੱਲ ਲੈ ਕੇ ਆਂਦਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਸ਼ੁਰੂ ਕੀਤੀ ਹੈ। ਇਸੇ ਤਹਿਤ ਜਲੰਧਰ ਵਿੱਚ ਇਕ ਨਸ਼ਾ ਤਸਕਰ ਦੀ 45 ਲੱਖ ਰੁਪਏ ਦੀ ਜਾਇਦਾਦ ਵੀ ਜ਼ਬਤ ਕਰ ਦਿੱਤੀ ਗਈ ਹੈ, ਇਸ ਦੌਰਾਨ ਪੁਲਿਸ ਨੇ ਮੁਲਜ਼ਮ ਦੇ ਘਰ ਦੇ ਬਾਹਰ ਨੋਟਿਸ ਵੀ ਚਿਪਕਾ ਦਿੱਤਾ ਹੈ।
ਜਾਣਕਾਰੀ ਮੁਤਾਬਕ ਨਸ਼ਾ ਤਸਕਰਾਂ ਵਿਰੁੱਧ ਦਰਜ ਕੀਤੇ ਗਏ ਮਾਮਲਿਆਂ ਅਤੇ ਉਨ੍ਹਾਂ ਤੋਂ ਬਰਾਮਦ ਕੀਤੇ ਗਏ ਡਰੱਗ ਮਨੀ ਦੇ ਆਧਾਰ ‘ਤੇ, ਕੇਸ ਨੰਬਰ 138, ਮਿਤੀ 04.10.2025, ਧਾਰਾ 21, 27-ਏ, ਐਨਡੀਪੀਐਸ ਐਕਟ, ਥਾਣਾ ਹਾਜ਼ਾ, ਤਹਿਸੀਲ/ਥਾਣਾ ਡਿਵੀਜ਼ਨ ਨੰਬਰ 5, ਜਲੰਧਰ ਵਿਖੇ ਦਰਜ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਜੋਏਲ ਕਲਿਆਣ ਪੁੱਤਰ ਜੀਵਨ ਕਲਿਆਣ ਉਰਫ਼ ਜੀਵਨ ਸਿੰਘ ਹੈ, ਜੋ ਕਿ ਪਿੰਡ ਸਰਾਏ ਖਾਸ, ਥਾਣਾ ਕਰਤਾਰਪੁਰ ਦਾ ਰਹਿਣ ਵਾਲਾ ਹੈ, ਜੋ ਕਿ ਮੌਜੂਦਾ ਸਮੇਂ ਮਕਾਨ ਨੰਬਰ 508, ਨਿਊ ਅੰਮ੍ਰਿਤ ਵਿਹਾਰ, ਬੈਕ ਸਾਈਡ ਵੇਰਕਾ ਮਿਲਕ ਪਲਾਂਟ, ਸਲੇਮਪੁਰ ਮੁਸਲਿਮਾਨਾ, ਥਾਣਾ ਡਿਵੀਜ਼ਨ ਨੰ. ਦਾ ਰਹਿਣ ਵਾਲਾ ਹੈ।
ਕਮਿਸ਼ਨਰੇਟ ਜਲੰਧਰ ਵਿਖੇ 20 ਗ੍ਰਾਮ ਹੈਰੋਇਨ ਅਤੇ 1,50,000 ਰੁਪਏ ਦੀ ਡਰੱਗ ਮਨੀ ਜ਼ਬਤ ਕਰਨ ਤੋਂ ਬਾਅਦ, ਜਲੰਧਰ ਪੁਲਿਸ ਨੇ ਮੁਲਜ਼ਮ ਜੋਏਲ ਕਲਿਆਣ ਦੀ ਮਕਾਨ ਨੰਬਰ 508, ਨਿਊ ਅੰਮ੍ਰਿਤ ਵਿਹਾਰ, ਬੈਕ ਸਾਈਡ ਵੇਰਕਾ ਮਿਲਕ ਪਲਾਂਟ, ਸਲੇਮਪੁਰ ਮੁਸਲਿਮਾਨਾ ਪੁਲਿਸ ਸਟੇਸ਼ਨ ਡਿਵੀਜ਼ਨ ਨੰ. 1 ਕਮਿਸ਼ਨਰੇਟ ਜਲੰਧਰ ਵਿਖੇ ਜਾਇਦਾਦ ਜ਼ਬਤ ਕਰ ਲਈ, ਜਿਸਦੀ ਕੀਮਤ ਲਗਭਗ 45 ਲੱਖ ਰੁਪਏ ਹੈ। ਆਰਡਰ ਨੰਬਰ NDPS/FO/347/Del/2025 ਮਿਤੀ 24.12.2025 ਰਾਹੀਂ, ਜਾਇਦਾਦ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।

