ਔਰਤ ਦਾ ਕ+ਤ+ਲ… ਪਲਾਟ ‘ਚੋਂ ਮਿਲੀ ਲਾ+ਸ਼
ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਔਰਤ ਦੀ ਕ+ਤਲ ਕਰ ਦਿੱਤਾ ਗਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਸਾਡੇ ਥਾਣਾ ਕਨਾਲ ਏਰੀਏ ਦੇ ਵਿੱਚ ਸੂਚਨਾ ਪ੍ਰਾਪਤ ਹੋਈ ਸੀ ਇੱਕ ਮਹਿਲਾ ਜੋ ਕਿ ਘਰ ਤੋਂ ਲਾਪਤਾ ਹੋਈ ਹੈ ਅਤੇ ਬਠਿੰਡਾ ਦੇ ਇੱਕ ਨਿਜੀ ਕੰਪਨੀ ਦੇ ਸ਼ੋਅਰੂਮ ਵਿੱਚ ਕੰਮ ਕਰਦੀ ਹੈ ਰੋਜ਼ਾਨਾ ਹੀ ਆਪਣੇ ਕੰਮ ਕਾਰ ਲਈ ਜਾਂਦੀ ਸੀ ਪ੍ਰੰਤੂ ਬੀਤੇ ਕੱਲ ਤੋਂ ਉਹ ਘਰ ਵਾਪਸ ਨਹੀਂ ਭਰਤੀ ਅਤੇ ਕਾਫੀ ਭਾਲ ਕੀਤੀ ਗਈ ਅਤੇ ਸੂਚਨਾ ਨਾ ਮਿਲਣ ਤੋਂ ਬਾਅਦ ਆਖਿਰਕਾਰ ਸਾਡੇ ਵੱਲੋਂ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਤਾਂ ਕੁਝ ਦੂਰੀ ਦੇ ਉੱਤੇ ਹੀ ਖਾਲੀ ਪਲਾਟ ਦੇ ਵਿੱਚ ਮਹਿਲਾ ਦੀ ਲਾ+ਸ਼ ਮਿਲੀ ਜਿਸ ਦੀ ਗਰਦਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੋਇਆ ਹੈ।
ਫਿਲਹਾਲ ਦੇ ਲਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀ ਨੂੰ ਕਾਬੂ ਕਰ ਕੇ ਸਿਲਾਖਾਂ ਦੇ ਪਿੱਛੇ ਸੁੱਟਿਆ ਜਾਵੇਗਾ।


