ਪਾਕਿਸਤਾਨੀ ਜੇਲ੍ਹ ‘ਚ ਬੰਦ ਜਲੰਧਰ ਦੇ ਨੌਜਵਾਨ ਨੇ ਭਾਰਤ ਵਾਪਸ ਆਉਣ ਤੋਂ ਕੀਤਾ ਇਨਕਾਰ

ਪਾਕਿਸਤਾਨੀ ਜੇਲ੍ਹ ‘ਚ ਬੰਦ ਜਲੰਧਰ ਦੇ ਨੌਜਵਾਨ ਨੇ ਭਾਰਤ ਵਾਪਸ ਆਉਣ ਤੋਂ ਕੀਤਾ ਇਨਕਾਰ

ਵੀਓਪੀ ਬਿਊਰੋ – ਬੀਤੇ ਦਿਨੀਂ ਜਲੰਧਰ ਹਲਕੇ ਦਾ ਇੱਕ ਨੌਜਵਾਨ ਪਾਕਿਸਤਾਨ ਪੁਲਿਸ ਦੀ ਗ੍ਰਿਫ਼ਤ ਵਿੱਚ ਸੀ ਅਤੇ ਇਸ ਦੀ ਇੱਕ ਤਸਵੀਰ ਵੀ ਵਾਇਰਲ ਹੋਈ ਸੀ। ਹੁਣ ਇਸ ਮਾਮਲੇ ਵਿੱਚ ਖ਼ਬਰ ਸਾਹਮਣੇ ਆ ਰਹੀ ਹੈ ਕਿ ਉਕਤ ਨੌਜਵਾਨ ਭਾਰਤ ਵਾਪਸ ਨਹੀਂ ਆਉਣਾ ਚਾਹੁੰਦਾ ਅਤੇ ਪਾਕਿਸਤਾਨ ਵਿੱਚ ਹੀ ਰਹਿਣਾ ਚਾਹੁੰਦਾ ਹੈ। ਸੂਤਰਾਂ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਜਲੰਧਰ ਦੇ ਪਿੰਡ ਭੋਏਵਾਲ ਦੇ ਰਹਿਣ ਵਾਲੇ ਸ਼ਰਨਦੀਪ ਸਿੰਘ ਨੇ ਭਾਰਤ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਹੈ।

ਉੱਥੇ ਹੀ ਪਾਕਿਸਤਾਨੀ ਜੇਲ੍ਹ ਵਿੱਚ ਬੰਦ ਸ਼ਰਨਦੀਪ ਸਿੰਘ ਦੀ ਜ਼ਮਾਨਤ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਪਰ ਉਸਨੇ ਭਾਰਤ ਵਿੱਚ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਭਾਰਤ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਯੂਟਿਊਬਰ ਨਾਸਿਰ ਢਿੱਲੋਂ ਦੇ ਖੁਲਾਸੇ ਤੋਂ ਬਾਅਦ ਇਹ ਮਾਮਲਾ ਹੋਰ ਵੀ ਉਲਝਦਾ ਦਿਖਾਈ ਦੇ ਰਿਹਾ ਹੈ। ਯੂਟਿਊਬਰ ਨਾਸਿਰ ਢਿੱਲੋਂ ਇਸ ਮਾਮਲੇ ਵਿੱਚ ਸ਼ਰਨਦੀਪ ਸਿੰਘ ਦੀ ਮਦਦ ਲਈ ਅੱਗੇ ਆਇਆ ਅਤੇ ਲਾਹੌਰ ਸਥਿਤ ਵਕੀਲ ਬਾਜਵਾ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਵਕੀਲ ਨੇ ਸ਼ਰਨਦੀਪ ਸਿੰਘ ਦਾ ਕੇਸ ਲੜਨ ਦਾ ਫੈਸਲਾ ਕੀਤਾ। ਨਾਸਿਰ ਅਤੇ ਵਕੀਲ ਨੇ ਕਸੂਰ ਪੁਲਿਸ ਸਟੇਸ਼ਨ ਵਿੱਚ ਦਰਜ ਵਿਰੁੱਧ FIRV ਪਟੀਸ਼ਨ ਦਾਇਰ ਕੀਤੀ। ਉਹ ਜੇਲ੍ਹ ਵਿੱਚ ਸ਼ਰਨਦੀਪ ਨਾਲ ਮਿਲੇ ਅਤੇ ਜ਼ਰੂਰੀ ਜ਼ਮਾਨਤ ਦਸਤਾਵੇਜ਼ ਤਿਆਰ ਕੀਤੇ, ਜਿਨ੍ਹਾਂ ‘ਤੇ ਸ਼ਰਨਦੀਪ ਨੇ ਦਸਤਖਤ ਵੀ ਕੀਤੇ ਸਨ।

ਨਾਸਿਰ ਢਿੱਲੋਂ ਨੇ ਕਿਹਾ ਕਿ ਜੇਲ੍ਹ ਵਿੱਚ ਇੱਕ ਮੁਲਾਕਾਤ ਦੌਰਾਨ, ਉਸਨੇ ਸ਼ਰਨਦੀਪ ਸਿੰਘ ਨੂੰ ਦੱਸਿਆ ਕਿ ਉਸਨੂੰ ਲਗਭਗ 15 ਦਿਨਾਂ ਵਿੱਚ ਜ਼ਮਾਨਤ ‘ਤੇ ਰਿਹਾਅ ਕੀਤਾ ਜਾ ਸਕਦਾ ਹੈ, ਹਾਲਾਂਕਿ ਭਾਰਤ ਵਾਪਸ ਆਉਣ ਦੀ ਪ੍ਰਕਿਰਿਆ ਵਿੱਚ ਸਮਾਂ ਲੱਗ ਸਕਦਾ ਹੈ। ਇਸ ਦੌਰਾਨ,ਸ਼ਰਨਦੀਪ ਸਿੰਘ ਨੇ ਇੱਕ ਹੈਰਾਨ ਕਰਨ ਵਾਲਾ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਪੰਜਾਬ ਵਾਪਸ ਨਹੀਂ ਜਾਣਾ ਚਾਹੁੰਦਾ।

error: Content is protected !!