ਠੱਗਾਂ ਤੋਂ ਪਰੇਸ਼ਾਨ Rt. IG ਨੇ ਮਾਰੀ ਸੀ ਖੁਦ ਨੂੰ ਗੋ+ਲ਼ੀ, ਪੁਲਿਸ ਨੇ 2 ਠੱਗ ਕੀਤੇ ਕਾਬੂ

ਠੱਗਾਂ ਤੋਂ ਪਰੇਸ਼ਾਨ Rt. IG ਨੇ ਮਾਰੀ ਸੀ ਖੁਦ ਨੂੰ ਗੋ+ਲ਼ੀ, ਪੁਲਿਸ ਨੇ 2 ਠੱਗ ਕੀਤੇ ਕਾਬੂ

ਵੀਓਪੀ ਬਿਊਰੋ – ਬੀਤੇ ਦਿਨੀਂ ਸੇਵਾਮੁਕਤ ਆਈਜੀ ਅਮਰ ਸਿੰਘ ਚਾਹਲ ਨੇ ਖੁਦ ਨੂੰ ਗੋਲ਼ੀ ਮਾਰ ਲਈ ਸੀ, ਇਸ ਦੌਰਾਨ ਹਸਪਤਾਲ ‘ਚ ਇਲਾਜ ਦੌਰਾਨ ਉਨ੍ਹਾਂ ਦੀ ਜਾਨ ਬਚ ਗਈ। ਮਾਮਲਾ ਸਾਹਮਣੇ ਆਇਆ ਸੀ ਆਪਣੇ ਨਾਲ ਹੋਈ ਠੱਗੀ ਤੋਂ ਬਾਅਦ ਉਨ੍ਹਾਂ ਨੇ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕੀਤੀ। ਹੁਣ ਖ਼ਬਰ ਸਾਹਮਣੇ ਆਈ ਹੈ ਕਿ ਪੁਲਿਸ ਨੇ ਠੱਗੀ ਮਾਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਮਹਾਰਾਸ਼ਟਰ ਤੋਂ ਕਾਬੂ ਕੀਤਾ ਹੈ।

ਜਾਣਕਾਰੀ ਮੁਤਾਬਕ ਸੇਵਾਮੁਕਤ ਆਈ ਜੀ ਅਮਰ ਸਿੰਘ ਚਾਹਲ ਨਾਲ 8.10 ਕਰੋੜ ਦੀ ਠੱਗੀ ਮਾਰਨ ਵਾਲੇ ਗਿਰੋਹ ਦੀਆਂ ਤਾਰਾਂ ਦੁਬਈ ਨਾਲ ਜੁੜੀਆਂ ਹੋਈਆਂ ਹਨ। ਮੁਲਜ਼ਮ ਮਹਾਰਾਸ਼ਟਰ ਸੂਬੇ ਨਾਲ ਹੀ ਸਬੰਧਤ ਹਨ।

ਆਈਜੀ ਕੁਲਦੀਪ ਚਾਹਲ ਨੇ ਦੱਸਿਆ ਕਿ ਗਿਰੋਹ ਦੇ 50 ਬੈਂਕ ਖਾਤੇ ਸੀਜ਼ ਕਰਵਾ ਕੇ 3.50 ਕਰੋੜ ਰੁਪਏ ਰੁਕਵਾ ਵੀ ਲਏ ਗਏ ਹਨ, ਜੋ ਪੀੜਤ ਨੂੰ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲ਼ੋਂ ਮੋਬਾਈਲ ਫੋਨਾਂ ਦੇ 600 ਸਿਮ ਕਾਰਡ ਵੀ ਮਿਲੇ ਹਨ ਜਿਸ ਤਹਿਤ ਹੀ ਪੁਲੀਸ ਅਗਲੇਰੀ ਜਾਂਚ ਕਰ ਰਹੀ ਹੈ। ਆਈਜੀ ਨੇ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲੈਣ ਦੀ ਆਸ ਵੀ ਜਤਾਈ।

error: Content is protected !!