ਠੰਢ ਦਾ ਕਹਿਰ… ਬੱਚੇ ਸਣੇ 3 ਲੋਕਾਂ ਦੀ ਮੌ+ਤ

ਵੀਓਪੀ ਬਿਊਰੋ – ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿੱਚ ਇਸ ਸਮੇਂ ਠੰਢ ਦੀ ਕਹਿਰ ਵਧਦਾ ਹੀ ਜਾ ਰਿਹਾ ਹੈ। ਹਾਲਾਤ ਇਹ ਹੋ ਗਏ ਹਨ ਕਿ ਕੜਾਕੇ ਦੀ ਠੰਢ ਦੇ ਕਾਰਨ ਕਈ ਜਗ੍ਹਾ ਲੋਕਾਂ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਹੈ। ਮਾਹਿਰ ਡਾਕਟਰਾਂ ਦੇ ਵੱਲੋਂ ਵੀ ਠੰਢ ਤੋਂ ਬਚਾਅ ਦੇ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ। ਠੰਢ ਕਾਰਨ ਤਿੰਨ ਲੋਕਾਂ ਦੀ ਮੌ+ਤ ਹੋ ਗਈ ਹੈ, ਲੁਧਿਆਣਾ ਵਿੱਚ ਦੋ ਅਤੇ ਗੁਰਦਾਸਪੁਰ ਵਿੱਚ ਇੱਕ ਮਹੀਨੇ ਦੇ ਬੱਚੇ ਦੀ ਮੌ+ਤ ਹੋ ਗਈ।
ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ (ਵੀਰਵਾਰ) ਠੰਢ ਅਤੇ ਧੁੰਦ ਲਈ ਸੰਤਰੀ ਅਲਰਟ ਜਾਰੀ ਹੈ। ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਦੀਆਂ ਛੁੱਟੀਆਂ 13 ਜਨਵਰੀ ਤੱਕ ਵਧਾ ਦਿੱਤੀਆਂ ਹਨ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਕਿਹਾ, “ਸੂਬੇ ਵਿੱਚ ਠੰਢ ਅਤੇ ਧੁੰਦ ਲਗਾਤਾਰ ਵਧ ਰਹੀ ਹੈ। ਇਹ ਫੈਸਲਾ ਬੱਚਿਆਂ ਅਤੇ ਸਟਾਫ਼ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।”

