ਪੰਜਾਬ ਪੁਲਿਸ ਦੀ ਵਰਦੀ ਪਾ ਕੇ ਘੁੰਮਦੇ 3 ਨਕਲੀ ਮੁਲਾਜ਼ਮ ਕਾਬੂ
ਬਰਨਾਲਾ (ਵੀਓਪੀ ਬਿਊਰੋ) ਬਰਨਾਲਾ ਵਿੱਚ ਧਨੌਲਾ ਪੁਲਿਸ ਨੇ ਇੱਕ ਤਿੰਨ ਨਕਲੀ ਪੁਲਿਸ ਮੁਲਾਜ਼ਮਾਂ ਦੇ ਗੈਂਗ ਨੂੰ ਕਾਬੂ ਪੁਲਿਸ ਦੀ ਵਰਦੀ ਅਤੇ ਇੱਕ ਗੱਡੀ ਸਮੇਤ ਕਾਬੂ ਕਰ ਲਿਆ। ਧਨੌਲਾ ਪੁਲਿਸ ਨੇ ਨਾਕੇ ਦੌਰਾਨ ਨਕਲੀ ਪੁਲਿਸ ਮੁਲਾਜਮ ਬਣੇ ਤਿੰਨ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਗਿਆ।
ਨਕਲੀ ਪੁਲਿਸ ਮੁਲਾਜ਼ਮਾਂ ਦੀ ਪਹਿਚਾਣ
1-ਸੰਦੀਪ ਕੁਮਾਰ ਪੁੱਤਰ ਅਜੇ ਕੁਮਾਰ ਵਾਸੀ ਚੱਕ ਮਹੰਤਾ ਵਾਲਾ (ਫਿਰੋਜ਼ਪੁਰ )
2-ਅਜੇ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਨਕੇ ਉਤਾੜ, (ਫਿਰੋਜਪੁਰ)
3-ਗੁਰਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮੁਨਕੇ ਉਤਾੜ (ਫਿਰੋਜਪੁਰ) ਜੋ ਤਿੰਨੋਂ ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਹਨ।
ਜੋ ਕਿ ਪੰਜਾਬ ਪੁਲਿਸ ਦੀ ਜਾਅਲੀ ਵਰਦੀ ਪਹਿਨ ਕੇ ਅਤੇ ਜਾਅਲੀ ਆਈ.ਡੀ.ਕਾਰਡ ਵਰਤ ਕੇ ਵੱਖ-ਵੱਖ ਜਿਲਿਆ ਵਿੱਚ ਜਾਕੇ ਭੋਲੇ ਭਾਲੇ ਲੋਕਾ ਨੂੰ ਡਰਾ ਧਮਕਾ ਕੇ ਪੈਸਿਆਂ ਦੀ ਜਬਰੀ ਵਸੂਲੀ ਵੀ ਕਰਦੇ ਸਨ।

