ਨ+ਸ਼ਿਆਂ ਨੇ ਰੋਲ’ਤੀ ਜਵਾਨੀ… 15 ਸਾਲਾ ਨੌਜਵਾਨ ਲਪੇਟ ‘ਚ
ਵੀਓਪੀ ਬਿਊਰੋ – ਨਸ਼ਾ ਪੰਜਾਬ ਵਿੱਚ ਇਸ ਤਰ੍ਹਾਂ ਵੜ ਗਿਆ ਹੈ ਕਿ ਇਸ ਨੂੰ ਬਾਹਰ ਕੱਢਣ ਦਾ ਰਸਤਾ ਕਿਸੇ ਵੀ ਸਰਕਾਰ ਕੋਲ ਹੈ ਹੀ।ਨਹੀਂ ਜੇ ਅਸੀਂ ਕਹਿ ਦਈਏ ਇਹ ਸੱਚ ਹੈ ਤਾਂ ਇਹ ਝੂਠ ਵੀ ਨਹੀਂ ਹੈ।ਆਏ ਦਿਨ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਨੇ ਪੰਜਾਬ ਜਿੱਥੇ ਸੈਂਕੜੇ ਘਰ ਬਰਬਾਦ ਹੋ ਰਹੇ ਨੇ, ਮਾਵਾਂ ਰੋ ਰਹੀਆਂ ਨੇ ਉਹਨਾਂ ਦੇ ਜਵਾਨ ਪੁੱਤ ਜਾ ਰਹੇ ਨੇ, ਬੱਚੇ ਰੋ ਰਹੇ ਨੇ ਉਹਨਾਂ ਦੇ ਪਿਓ ਛੱਡ ਕੇ ਜਾ ਰਹੇ ਨੇ, ਨੌਜਵਾਨ ਪੀੜੀ ਨਸ਼ੇ ਦੀ ਦਲਦਲ ਵਿੱਚ ਪੂਰੀ ਤਰ੍ਹਾਂ ਫਸੀ ਹੋਈ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿੱਥੇ ਇੱਕ ਨੌਜਵਾਨ ਦੀ ਨਸ਼ੇ ਕਰਦੇ ਦੀ ਵੀਡੀਓ ਵਾਇਰਲ ਹੋਈ ਹੈ।
ਅੰਮ੍ਰਿਤਸਰ ਦੇ ਸੰਜੇ ਗਾਂਧੀ ਨਗਰ ਇਲਾਕੇ ਵਿੱਚ 15 ਸਾਲਾ ਅੰਮ੍ਰਿਤਧਾਰੀ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ‘ਚ ਨੌਜਵਾਨ ਆਪਣੇ ਸਾਥੀਆਂ ਨਾਲ ਨਸ਼ਾ ਕਰਦਾ ਦਿਖਾਈ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਨੂੰ ਇਸ ਸੱਚਾਈ ਦਾ ਪਤਾ ਲੱਗਾ।
ਪੀੜਤ ਨੌਜਵਾਨ ਦੀ ਦਾਦੀ ਨੇ ਦੱਸਿਆ ਕਿ ਉਸ ਦਾ ਪੋਤਾ ਪਹਿਲਾਂ ਅੰਮ੍ਰਿਤਧਾਰੀ ਸੀ ਅਤੇ ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ, ਪਰ ਗਲਤ ਸੰਗਤ ਕਾਰਨ ਉਹ ਨਸ਼ਿਆਂ ਵੱਲ ਮੁੜ ਗਿਆ। ਦਾਦੀ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਸ ਨੇ ਦੋਸ਼ ਲਗਾਇਆ ਕਿ ਗੁਆਂਢ ਦੇ ਕੁਝ ਮੁੰਡਿਆਂ ਨੇ ਉਸ ਦੇ ਪੋਤੇ ਨੂੰ ਇਸ ਰਾਹ ‘ਤੇ ਲਾਇਆ।

