11 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਕੀਤੀ ਖੁ+ਦਕੁ+ਸ਼ੀ, ਪਰਿਵਾਰ ਨੇ ਦੱਸਿਆ ਹੈਰਾਨ ਕਰਨ ਵਾਲਾ ਕਾਰਨ

11 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਕੀਤੀ ਖੁ+ਦਕੁ+ਸ਼ੀ, ਪਰਿਵਾਰ ਨੇ ਦੱਸਿਆ ਹੈਰਾਨ ਕਰਨ ਵਾਲਾ ਕਾਰਨ

 

ਵੀਓਪੀ ਬਿਊਰੋ – ਸਮਰਾਲਾ ਵਿੱਚ ਇੱਕ 20 ਸਾਲਾ ਨੌਜਵਾਨ ਮੁਹੰਮਦ ਇਰਫਾਨ ਵੱਲੋਂ ਕਥਿਤ ਤੌਰ ‘ਤੇ ਨੀਲੋਂ ਨਹਿਰ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਗਈ। ਇਸ ਮਾਮਲੇ ਵਿੱਚ ਪਰਿਵਾਰ ਨੇ ਠੇਕੇਦਾਰ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਤਲ ਦੀ ਸੰਭਾਵਨਾ ਵੀ ਜਤਾਈ ਹੈ।

ਮ੍ਰਿਤਕ ਦੇ ਪਿਤਾ ਸ਼ੌਕਤ ਹੁਸੈਨ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬੱਬੂ ਨਾਮਕ ਠੇਕੇਦਾਰ ਕੋਲ ਦਿਹਾੜੀਦਾਰ ਵਜੋਂ ਕੰਮ ਕਰਦਾ ਸੀ ਅਤੇ ਉਹ ਅਕਸਰ ਮਜ਼ਦੂਰਾਂ ਨੂੰ ਪੈਸਿਆਂ ਲਈ ਤੰਗ ਕਰਦਾ ਸੀ। 20 ਤਰੀਕ ਨੂੰ ਇਰਫਾਨ ਹਿਮਾਚਲ ਤੋਂ ਲੁਧਿਆਣਾ ਆਇਆ ਸੀ ਅਤੇ ਉਸਨੇ ਦੱਸਿਆ ਸੀ ਕਿ ਉਹ ਨਵੀਂ ਫੈਕਟਰੀ ਵਿੱਚ ਕੰਮ ਸ਼ੁਰੂ ਕਰਨ ਵਾਲਾ ਹੈ।

ਪਰਿਵਾਰ ਅਨੁਸਾਰ, 28 ਤਰੀਕ ਨੂੰ ਠੇਕੇਦਾਰ ਨੇ ਇਰਫਾਨ ਨੂੰ ਫੋਨ ਕਰਕੇ ਬੁਲਾਇਆ। ਉਸੇ ਦਿਨ ਸ਼ਾਮ ਨੂੰ ਠੇਕੇਦਾਰ ਨੇ ਘਰ ਫੋਨ ਕਰਕੇ ਦੱਸਿਆ ਕਿ ਇਰਫਾਨ ਉਸਨੂੰ ਗਾਲਾਂ ਕੱਢ ਰਿਹਾ ਹੈ। ਜਦੋਂ ਪਿਤਾ ਨੇ ਪੁੱਤਰ ਨਾਲ ਗੱਲ ਕੀਤੀ ਤਾਂ ਉਹ ਰੋਂਦਾ ਹੋਇਆ ਬੋਲਾ ਕਿ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਉਹ ਚੱਲਣ ਦੇ ਯੋਗ ਨਹੀਂ ਹੈ।

ਮ੍ਰਿਤਕ ਨੌਜਵਾਨ ਦਾ 11 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!