ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਕੇ ਲਾਸ਼ ਦੱਬੀ ਖੇਤਾਂ ‘ਚ, 7 ਮਹੀਨੇ ਬਾਅਦ ਇੰਝ ਖੁੱਲ੍ਹਿਆ ਭੇਦ…

ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਕੇ ਲਾਸ਼ ਦੱਬੀ ਖੇਤਾਂ ‘ਚ, 7 ਮਹੀਨੇ ਬਾਅਦ ਇੰਝ ਖੁੱਲ੍ਹਿਆ ਭੇਦ…

ਵੀਓਪੀ ਬਿਊਰੋ – ਰਾਜਸਥਾਨ ਦੇ ਹਨੂੰਮਾਨਗੜ੍ਹ ਕਸਬੇ ਦੇ ਕੋਹਲਾ ਪਿੰਡ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਉਕਤ ਮਾਮਲੇ ਵਿਚ ਜੋ ਵਿਅਕਤੀ 7 ਮਹੀਨੇ ਪਹਿਲਾਂ ਲਾਪਤਾ ਹੋ ਗਿਆ ਸੀ, ਉਸ ਦੀ ਲਾਸ਼ ਖੇਤਾਂ ਵਿੱਚੋਂ ਦੱਬੀ ਹੋਈ ਮਿਲਣ ਤੋਂ ਬਾਅਦ ਇਲਾਕਾ ਵਾਸੀਆਂ ਦੇ ਸਾਹ ਹੀ ਸੁੱਤੇ ਗਏ। ਘਟਨਾ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ, ਤਾਂ ਪੁਲਿਸ ਨੇ ਲਾਸ਼ ਨੂੰ ਜ਼ਮੀਨ ਵਿੱਚੋਂ ਬਾਹਰ ਕੱਢਿਆ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਕੇ ਮਾਮਲਾ ਦੀ ਜਾਂਚ ਸ਼ੁਰੂ ਕੀਤੀ।

ਇਸ ਦੌਰਾਨ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕ੍ਰਿਸ਼ਨ ਲਾਲ ਦੀ ਪਤਨੀ ਚੰਦਰਕਲਾ ਦਾ ਸੁਨੀਲ ਨਾਮਕ ਵਿਅਕਤੀ ਨਾਲ ਪ੍ਰੇਮ ਸਬੰਧੀ ਸਨ। ਇਸ ਦੌਰਾਨ ਉਹਨਾਂ ਨੇ ਆਪਣਾ ਪਿਆਰ ਸਿਰੇ ਚਾੜਨ ਲਈ ਆਪਣੇ ਪਤੀ ਨੂੰ ਹੀ ਰਸਤੇ ਤੋਂ ਹਟਾਉਣ ਦਾ ਫੈਸਲਾ ਕੀਤਾ। ਇਸ ਦੌਰਾਨ ਉਹਨਾਂ ਨੇ ਬੀਤੀ ਜਨਵਰੀ ਨੂੰ ਦੋਵਾਂ ਨੇ ਮਿਲ ਕੇ ਕ੍ਰਿਸ਼ਨ ਲਾਲ ਦਾ ਕਤਲ ਕਰ ਕੇ ਲਾਸ਼ ਨੂੰ ਖੇਤਾਂ ਦੇ ਵਿਚ ਦੱਬ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕ੍ਰਿਸ਼ਨ ਲਾਲ ਕਿਤੇ ਲਾਪਤਾ ਹੋ ਗਿਆ ਹੈ। ਇਸ ਦੌਰਾਨ ਮ੍ਰਿਤਕ ਦੀ ਭੈਣ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਇਸ ਉੱਥੇ ਕਾਰਵਾਈ ਕਰ ਦੇ ਹੋਏ ਪੁਲਿਸ ਨੇ ਜਾਂਚ ਆਰੰਭ ਕਰ ਦਿੱਤੀ।

ਇਸ ਦੌਰਾਨ ਪੁਲਿਸ ਨੂੰ ਸ਼ੱਕ ਹੋਇਆ ਕਿ ਕਿਤੇ ਨਾ ਕਿਤੇ ਇਸ ਘਟਨਾ ਪਿੱਛੇ ਮ੍ਰਿਤਕ ਦੀ ਪਤਨੀ ਚੰਦਰਕਲਾ ਦਾ ਹੱਥ ਹੋ ਸਕਦਾ ਹੈ ਪਰ ਜਦ ਉਹਨਾਂ ਨੇ ਇਸ ਲਈ ਚੰਦਰਕਲਾ ਨੂੰ ਥਾਣੇ ਬੁਲਾਇਆ ਤਾਂ ਉਹ ਆਪਣਾ ਮੋਬਾਈਲ ਬੰਦ ਕਰ ਕੇ ਆਪਣੇ ਪ੍ਰੇਮੀ ਸੁਨੀਲ ਨਾਲ ਕਿਤੇ ਗਾਇਬ ਹੋ ਗਈ। ਹਨੂੰਮਾਨਗੜ੍ਹ ਟਾਊਨ ਪੁਲਿਸ ਅਧਿਕਾਰੀ ਦਿਨੇਸ਼ ਸਰਨ ਨੇ ਦੱਸਿਆ ਕਿ ਇਸ ਦੌਰਾਨ ਉਹਨਾਂ ਨੇ ਉਸ ਦੀ ਕਾਫੀ ਭਾਲ ਕੀਤੀ ਅਤੇ ਕਰੀਬ 7 ਮਹੀਨੇ ਬਾਅਦ ਇਸ ਮਾਮਲੇ ਦਾ ਭੇਦ ਸੁਲਝਾਉਂਦੇ ਹੋਏ ਉਹਨਾਂ ਨੇ ਦੋਵਾਂ ਨੂੰ ਕਾਬੂ ਕਰ ਲਿਆ ਹੈ। ਇਸ ਦੌਰਾਨ ਦੋਵਾਂ ਕੋਲੋਂ ਪੁੱਛਗਿੱਛ ਕਰ ਕੇ ਲਾਸ਼ ਵੀ ਬਰਾਮਦ ਕਰ ਲਈ ਹੈ।

error: Content is protected !!