ਜਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਦੇ ਪਿੱਛੇ ਦਾ ਸੱਚ, ਪਹਿਲਾਂ ਪਲਟ ਚੁੱਕੀ ਐ ਕਾਰ…

ਜਾਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਦੇ ਪਿੱਛੇ ਦਾ ਸੱਚ, ਪਹਿਲਾਂ ਪਲਟ ਚੁੱਕੀ ਐ ਕਾਰ…

ਵੀਓਪੀ ਬਿਊਰੋ –ਪੰਜਾਬੀ ਸਿੰਗਰ-ਰੈਪਰ ਸਿੱਧੂ ਮੂਸੇਵਾਲਾ ਦੀ ਮੌਤ ਦਾ ਦਰਦ ਅਜੇ ਤਕ ਉਹਨਾਂ ਦੇ ਪ੍ਰਸ਼ੰਸਕਾਂ ਵਿਚ ਹੈ ਅਤੇ ਇਸ ਦੌਰਾਨ ਹੀ ਇਕ ਹੋਰ ਖਬਰ ਜੋ ਕਾਫੀ ਵਾਇਰਲ ਹੋ ਰਹੀ ਹੈ ਕਿ ਪੰਜਾਬੀ ਤੇ ਬਾਲੀਵੁੱਡ ਗੀਤਕਾਰ ਤੇ ਗਾਇਕ ਜਾਨੀ ਦੀ ਜਾਨ ਨੂੰ ਵੀ ਇਸ ਸਮੇਂ ਖਤਰਾ ਹੈ। ਪਿਛਲੇ ਦਿਨੀਂ ਜਾਨੀ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਪਰ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਧਮਕੀਆਂ ਦਿੱਤੀਆਂ ਕਿਸ ਨੇ ਸਨ ਅਤੇ ਇਸ ਪਿੱਛੇ ਕਿਸ ਗੈਂਗ ਦਾ ਹੱਥ ਹੈ। ਪੰਜਾਬ ਪੁਲਿਸ ਤੇ ਸਰਕਾਰ ਨੂੰ ਇਸ ਧਮਕੀ ਦੇ ਪਿੱਛੇ ਦਾ ਸੱਚ ਜਾਣਨ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਪੰਜਾਬ ਦੇ ਇਹ ਹੀ ਹਾਲਾਤ ਰਹੇ ਤਾਂ ਕੋਈ ਵੀ ਸ਼ਖਸੀਅਤ ਪੰਜਾਬ ਵਿਚ ਰੁੱਕਣਾ ਪਸੰਦ ਨਹੀਂ ਕਰੇਗੀ।

ਇਸ ਸਬੰਧੀ ਜਾਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਸੁਰੱਖਿਆ ਦੀ ਵੀ ਮੰਗ ਕੀਤੀ ਸੀ। ਉਸ ਨੇ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਅਤੇ ਏਡੀਜੀਪੀ (ਸੁਰੱਖਿਆ) ਨੂੰ ਪੱਤਰ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਸਮੇਂ 33 ਸਾਲਾ ਪੰਜਾਬੀ ਗੀਤਕਾਰ ਜਾਨੀ ਆਪਣੇ ਪਰਿਵਾਰ ਨਾਲ ਹੋਮਲੈਂਡ ਹਾਈਟਸ ਸੁਸਾਇਟੀ, ਸੈਕਟਰ-70, ਮੋਹਾਲੀ ਵਿਖੇ ਰਹਿੰਦਾ ਹੈ। ਇਸ ਦੌਰਾਨ ਪੰਜਾਬ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਕਿਉਂਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਨੂੰ ਕਾਫੀ ਬਦਨਾਮੀ ਸਹਿਣੀ ਪੈ ਰਹੀ ਹੈ।

ਦਰਅਸਲ ਕੁਝ ਦਿਨ ਪਹਿਲਾਂ ਵੀ ਜਾਨੀ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਸੀ। ਇਸ ਦੌਰਾਨ ਉਸ ਦੀ ਫਾਰਚੂਨਰ ਕਾਰ ਕਿਸੇ ਹੋਰ ਕਾਰ ਨਾਲ ਟਕਰਾ ਕੇ ਪਲਟ ਗਈ ਸੀ ਪਰ ਇਸ ਦੌਰਾਨ ਏਅਰ ਬੈਗਜ਼ ਖੁੱਲ੍ਹਣ ਕਾਰਨ ਉਸ ਦਾ ਬਚਾਅ ਹੋ ਗਿਆ ਸੀ। ਇਸ ਦੌਰਾਨ ਕਾਰ ਵਿਚ ਜਾਨੀ ਸਮੇਤ 3 ਜਣੇ ਸਵਾਰ ਸਨ। ਰਾਹਗੀਰਾਂ ਨੇ ਉਹਨਾਂ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਇਲਾਜ ਲਈ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

error: Content is protected !!