ਫੇਸਬੁੱਕ ‘ਤੇ ਫਰੈਂਡ ਬਣਾ ਕੇ ਔਰਤ ਨੇ ਬਜ਼ੁਰਗ ਕੋਲੋਂ ਠੱਗੇ 19.84 ਕਰੋੜ ਰੁਪਏ
ਲੁਧਿਆਣਾ (ਵੀਓਪੀ ਬਿਊਰੋ) ਲੁਧਿਆਣਾ ਦੇ ਇੱਕ ਬਜ਼ੁਰਗ ਵਿਅਕਤੀ ਨਾਲ 19.84 ਕਰੋੜ ਰੁਪਏ ਦੀ ਠੱਗੀ ਵੱਜੀ ਹੈ। ਔਰਤ ਨੇ ਪਹਿਲਾਂ ਦੋਸਤੀ ਕੀਤੀ ਅਤੇ ਫਿਰ ਬਜ਼ੁਰਗ ਨੂੰ ਨਿਵੇਸ਼ ਦੇ ਲਾਲਚ ਵਿੱਚ ਫ਼ਸਾ ਕੇ ਠੱਗੀ ਮਾਰ ਲਈ।
ਜਗਦੀਪ ਸਿੰਗਲ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਫੇਸਬੁੱਕ ‘ਤੇ ਦੋਸਤੀ ਕਰਨ ਤੋਂ ਬਾਅਦ ਉਸ ਨੂੰ ਭਰੋਸੇ ‘ਚ ਲੈ ਕੇ ਡਿਜੀਟਲ ਧੋਖਾਧੜੀ ਕੀਤੀ ਗਈ। ਮਈ 2025 ‘ਚ ‘ਅਨਾਮਿਕਾ ਰਾਏ’ ਨਾਂ ਦੀ ਔਰਤ ਨੇ ਉਸ ਨਾਲ ਸੰਪਰਕ ਕੀਤਾ। ਗੱਲਬਾਤ ਹੌਲੀ-ਹੌਲੀ ਦੋਸਤੀ ਵਿੱਚ ਬਦਲ ਗਈ ਅਤੇ ਫਿਰ ਕ੍ਰਿਪਟੋ ਵਪਾਰ ਵਿੱਚ ਭਾਰੀ ਮੁਨਾਫ਼ੇ ਦਾ ਲਾਲਚ ਦੇ ਕੇ ਠੱਗੀ ਮਾਰੀ ਗਈ।


