ਜਿਦਾਂ ਚਿੱਠੀ ਦੇਣ ਆਏ ਡਾਕੀਏ ਨਾਲ ਘਰਵਾਲੀ ਭੱਜ ਗਈ, ਉਵੇਂ ਹੀ AAP ਸਾਂਸਦ ਭੱਜ ਗਏ : CM ਭਗਵੰਤ ਮਾਨ
ਚੰਡੀਗੜ੍ਹ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ (ਆਪ) ਦੇ ਅੰਦਰ ਚੱਲ ਰਹੇ ਸਿਆਸੀ ਉਥਲ-ਪੁਥਲ ਨੇ ਇੱਕ ਵੱਡਾ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਪਾਰਟੀ ਦੇ ਤਿੰਨ ਸੰਸਦ ਮੈਂਬਰ, ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ, ਜਦੋਂ ਕਿ ਚਾਰ ਹੋਰ ਸੰਸਦ ਮੈਂਬਰਾਂ ਦੀ ਕਿਸਮਤ ਅਜੇ ਵੀ ਅਨਿਸ਼ਚਿਤ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾਕ੍ਰਮ ‘ਤੇ ਇੱਕ ਵਿਅੰਗਾਤਮਕ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਪਾਰਟੀ ਛੱਡਣ ਵਾਲੇ ਸੱਤ ਸੰਸਦ ਮੈਂਬਰਾਂ ਅਤੇ ਛੱਡਣ ਵਾਲੇ ਸੱਤ ਮਸਾਲਿਆਂ – ਅਦਰਕ, ਲਸਣ, ਜੀਰਾ, ਮੇਥੀ ਪਾਊਡਰ, ਲਾਲ ਮਿਰਚ, ਕਾਲੀ ਮਿਰਚ ਅਤੇ ਧਨੀਆ – ਨਾਲ ਤੁਲਨਾ ਕੀਤੀ। ਉਨ੍ਹਾਂ ਲਿਖਿਆ ਕਿ ਇਹ ਮਸਾਲੇ, ਜਦੋਂ ਇਕੱਠੇ ਕੀਤੇ ਜਾਂਦੇ ਹਨ, ਤਾਂ ਸਬਜ਼ੀ ਵਿੱਚ ਸੁਆਦ ਜੋੜਦੇ ਹਨ, ਪਰ ਇਕੱਲੇ ਇਨ੍ਹਾਂ ਦੀ ਕੋਈ ਕੀਮਤ ਨਹੀਂ ਹੁੰਦੀ।
ਇਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਚ ਬੋਲਦੇ ਹੋਏ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਉਦਾਹਰਣ ਦਿੰਦਿਆਂ ਕਿਹਾ ਸੀ ਕਿ ਇੱਕ ਬੰਦਾ ਜਦ ਬਾਹਰ ਚਲਾ ਜਾਂਦਾ ਹੈ ਤਾਂ ਇਸ ਦੌਰਾਨ ਆਪਣੀ ਘਰਵਾਲੀ ਨੂੰ ਰੋਜ਼ ਹੀ ਚਿੱਠੀ ਲਿਖ ਕੇ ਪਾਉਂਦਾ ਹੈ। ਅਜਿਹਾ ਉਹ ਕਈ ਸਾਲ ਕਰਦਾ ਰਹਿੰਦਾ ਹੈ ਪਰ ਜਦੋਂ ਕਈ ਸਾਲਾਂ ਬਾਅਦ ਉਹ ਵਾਪਿਸ ਘਰ ਆਉਂਦਾ ਹੈ ਤਾਂ ਉਹਦੀ ਘਰਵਾਲੀ ਨਹੀਂ ਹੁੰਦੀ ਜਦੋਂ ਆਂਢ-ਗੁਆਂਢ ਵਿੱਚ ਪਤਾ ਕਰਦਾ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਉਸਦੀ ਘਰਵਾਲੀ ਤਾਂ ਡਾਕੀਏ ਨਾਲ ਭੱਜ ਗਈ ਹੈ ਕਿਉਂਕਿ ਜਿਸ ਨੂੰ ਉਹ ਰੋਜ਼ ਚਿੱਠੀ ਭੇਜਦਾ ਸੀ ਉਹ ਡਾਕੀਏ ਰੋਜ ਘਰ ਚਿੱਠੀ ਦੇਣ ਆਉਂਦਾ ਸੀ ਉਹ ਘਰਵਾਲੀ ਦੀ ਸੈਟਿੰਗ ਉਸ ਡਾਕੀਏ ਨਾਲ ਹੋ ਗਈ ਤੇ ਘਰਵਾਲੀ ਉਸ ਡਾਕੀਏ ਨਾਲ ਭੱਜ ਗਈ।
ਅਜਿਹਾ ਹੀ ਆਮ ਆਦਮੀ ਪਾਰਟੀ ਦੇ ਸੰਸਦਾਂ ਨੇ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਰ ਰੋਜ਼ ਪਾਰਲੀਮੈਂਟ ਤਾਂ ਜਾਂਦੇ ਸੀ ਅਜਿਹੇ ਵਿੱਚ ਉਹਨਾਂ ਦੀ ਸੈਟਿੰਗ ਭਾਜਪਾ ਨਾਲ ਹੋ ਗਈ ਅਤੇ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਨਾਲ ਭੱਜ ਗਏ ਨੇ।


