ਕੁਆਰੀ ਕੁੜੀ ਨੇ ਨਵ-ਜੰਮਿਆ ਬੱਚਾ ਸੁੱਟਿਆ ਨਾਲੀ ‘ਚ

ਕੁਆਰੀ ਕੁੜੀ ਨੇ ਨਵ-ਜੰਮਿਆ ਬੱਚਾ ਸੁੱਟਿਆ ਨਾਲੀ ‘ਚ

ਮੋਹਾਲੀ (ਵੀਓਪੀ ਬਿਊਰੋ) ਮੋਹਾਲੀ ਵਿੱਚ ਇੱਕ ਕੁਆਰੀ ਕੁੜੀ ਨੇ ਨਵਜੰਮੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਸੀਵਰੇਜ ਪਾਈਪ ਵਿੱਚ ਸੁੱਟ ਦਿੱਤਾ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲੇ ‘ਚ ਇੱਕ ਕੁਆਰੀ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਸਿਵਲ ਹਸਪਤਾਲ ਮੋਹਾਲੀ ਦੇ ਐਮਰਜੈਂਸੀ ਵਾਰਡ ਨਾਲ ਜੁੜੇ ਬਾਥਰੂਮ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸੈਕਟਰ-56 ਚੰਡੀਗੜ੍ਹ ਦੀ ਰਹਿਣ ਵਾਲੀ ਲੜਕੀ ਆਪਣੇ ਭਰਾ ਦੇ ਨਾਲ ਪੇਟ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਪਹੁੰਚੀ ਸੀ, ਪਰ ਉਸ ਨੇ ਡਾਕਟਰਾਂ ਤੋਂ ਆਪਣੀ ਗਰਭ ਅਵਸਥਾ ਦੀ ਗੱਲ ਲੁਕਾਈ ਰੱਖੀ।

ਇਲਾਜ ਦੌਰਾਨ ਉਹ ਬਾਥਰੂਮ ਵਿੱਚ ਗਈ, ਜਿੱਥੇ ਉਸ ਨੇ ਇਕੱਲਿਆਂ ਹੀ ਬੱਚੇ ਨੂੰ ਜਨਮ ਦਿੱਤਾ ਅਤੇ ਬਾਅਦ ਵਿੱਚ ਨਵਜੰਮੇ ਨੂੰ ਨਾਲੀ (ਸੀਵਰੇਜ ਲਾਈਨ) ਵਿੱਚ ਸੁੱਟ ਕੇ ਚੁੱਪਚਾਪ ਹਸਪਤਾਲ ਤੋਂ ਚਲੀ ਗਈ।

ਘਟਨਾ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਸਫਾਈ ਕਰਮਚਾਰੀ ਵੱਲੋਂ ਬਾਥਰੂਮ ਦੀ ਸਫਾਈ ਦੌਰਾਨ ਸੀਵਰੇਜ ਬਲੌਕ ਮਿਲੀ। ਜਦੋਂ ਪਾਈਪ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਨਵਜੰਮੇ ਬੱਚੇ ਦੀ ਲਾਸ਼ ਬਰਾਮਦ ਹੋਈ, ਜਿਸ ਨਾਲ ਹਸਪਤਾਲ ਵਿੱਚ ਹੜਕੰਪ ਮਚ ਗਿਆ।

error: Content is protected !!