ਗੋਲਡੀ ਬਰਾੜ ਦੇ ਪਿਤਾ ਨੂੰ ਮਿਲੀ ਜ਼ਮਾਨਤ, ਇਸ ਮਾਮਲੇ ‘ਚ ਸੀ ਅੰਦਰ
ਵੀਓਪੀ ਬਿਊਰੋ – ਗੈਂਗਸਟਰ ਗੋਲਡੀ ਬਰਾਡ ਦੇ ਪਿਤਾ ਸ਼ਮਸ਼ੇਰ ਸਿੰਘ ਬਰਾੜ ਨੂੰ ਸ਼੍ਰੀ ਮੁਕਤਸਰ ਸਾਹਿਬ ਦੀ ਮਾਨਯੋਗ ਅਦਾਲਤ ਨੇ ਰਾਹਤ ਦਿੰਦੇ ਹੋਏ ਜ਼ਮਾਨਤ ਮਨਜ਼ੂਰ ਕਰ ਲਈ ਹੈ।
ਸਾਲ 2024 ਦੇ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਵੱਲੋਂ 50 ਲੱਖ ਦੀ ਰੰਗਦਾਰੀ ਦੇ ਮਾਮਲੇ ਵਿੱਚ ਮੁਕਤਸਰ ਪੁਲਿਸ ਵੱਲੋਂ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ ਗਿਆ ਸੀ, ਜਿਸ ਤੋਂ ਬਾਅਦ ਮਾਨਯੋਗ ਅਦਾਲਤ ਦੇ ਵਿੱਚ ਵੱਖ-ਵੱਖ ਪੇਸ਼ੀ ਦੌਰਾਨ ਮਾਨਯੋਗ ਅਦਾਲਤ ਸ਼੍ਰੀ ਮੁਕਤਸਰ ਸਾਹਿਬ ਨੇ ਗੋਲਡੀ ਬਰਾੜ ਦੇ ਮਾਤਾ ਪਿਤਾ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।


