ਮਾਂ ਨੇ ਬੁਲਾਈ ਪੁਲਿਸ, ਤਾਂ ਮੁੰਡੇ ਨੇ ਕੋਠੇ ਤੋਂ ਛਾਲ ਮਾਰ ਕੇ ਦਿੱਤੀ ਜਾਨ 

ਮਾਂ ਨੇ ਬੁਲਾਈ ਪੁਲਿਸ, ਤਾਂ ਮੁੰਡੇ ਨੇ ਕੋਠੇ ਤੋਂ ਛਾਲ ਮਾਰ ਕੇ ਦਿੱਤੀ ਜਾਨ

ਫਗਵਾੜਾ (ਵੀਓਪੀ ਬਿਊਰੋ) ਫਗਵਾੜਾ ਦੇ ਗੁਰੂ ਅਰਜਨ ਪੁਰਾ ਨਗਰ ‘ਚ ਇੱਕ ਨੌਜਵਾਨ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦਰਅਸਲ ਮੁੰਡਾ ਨਸ਼ੇ ਦਾ ਆਦੀ ਸੀ ਅਤੇ ਘਰ ਵਾਲਿਆਂ ਨੂੰ ਪੈਸਿਆਂ ਲਈ ਤੰਗ ਪਰੇਸ਼ਾਨ ਕਰਦਾ ਸੀ। ਇਸ ਤੋਂ ਪਰੇਸ਼ਾਨ ਹੋ ਕੇ ਮੁੰਡੇ ਦੀ ਮਾਂ ਨੇ ਪੁਲਿਸ ਬੁਲਾ ਲਈ, ਪੁਲਿਸ ਨੂੰ ਦੇਖ ਕੇ ਨੌਜਵਾਨ ਘਬਰਾ ਗਿਆ ਅਤੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।

ਮ੍ਰਿਤਕ ਦੀ ਪਛਾਣ ਸ਼ਰਨਜੀਤ ਉਰਫ਼ ਸੰਨੀ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।

ਮ੍ਰਿਤਕ ਦੀ ਮਾਂ ਬਲਵੀਰ ਕੌਰ ਨੇ ਦੱਸਿਆ ਕਿ ਸ਼ਰਨਜੀਤ ਉਰਫ਼ ਸੰਨੀ ਬੁਰੀ ਸੰਗਤ ਵਿੱਚ ਪੈ ਗਿਆ ਸੀ ਅਤੇ ਅਕਸਰ ਸ਼ਾਮ ਨੂੰ ਉਸਨੂੰ ਨਸ਼ੇ ਲਈ ਪੈਸੇ ਮੰਗਦੇ ਹੋਏ ਤੰਗ ਕਰਦਾ ਸੀ। ਉਸਨੇ ਕੰਟਰੋਲ ਰੂਮ ਨੂੰ ਫੋਨ ਕਰਕੇ ਪੁਲਿਸ ਨੂੰ ਬੁਲਾਇਆ। ਕੁਝ ਸਮੇਂ ਬਾਅਦ ਜਦੋਂ ਪੁਲਿਸ ਉਨ੍ਹਾਂ ਦੀ ਗਲੀ ਵਿੱਚ ਪਹੁੰਚੀ, ਤਾਂ ਸ਼ਰਨਜੀਤ ਨੇ ਪੁਲਿਸ ਨੂੰ ਆਉਂਦਾ ਦੇਖ ਕੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਉਸਦਾ ਸਿਰ ਜ਼ਮੀਨ ਨਾਲ ਟਕਰਾ ਗਿਆ।

error: Content is protected !!