ਪੰਜਾਬੀ ਹੀਰੋਇਨ ਨਾਲ ਭਰਾ ਨੇ ਹੀ ਕੀਤਾ ਸਰੀਰਕ ਸੋਸ਼ਣ, ਪ੍ਰੈਗਨੇਟ ਹੋਣ ਦਾ ਸੀ ਡਰ

ਪੰਜਾਬੀ ਹੀਰੋਇਨ ਨਾਲ ਭਰਾ ਨੇ ਹੀ ਕੀਤਾ ਸਰੀਰਕ ਸੋਸ਼ਣ, ਪ੍ਰੈਗਨੇਟ ਹੋਣ ਦਾ ਸੀ ਡਰ

ਚੰਡੀਗੜ੍ਹ (ਵੀਓਪੀ ਬਿਊਰੋ) ਇੱਕ ਮਸ਼ਹੂਰ ਹੀਰੋਇਨ ਨੇ ਇੱਕ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਹੀਰੋਇਨ ਕਨਿਕਾ ਮਾਨ ਦਾ ਕਹਿਣਾ ਹੈ ਕਿ ਬਚਪਨ ਵਿੱਚ ਉਸ ਦੇ ਰਿਸ਼ਤੇ ਵਿੱਚ ਲੱਗਦੇ ਭਰਾ ਨੇ ਉਸ ਨਾਲ ਗਲਤ ਕੰਮ ਕੀਤਾ ਸੀ।

ਕਨਿਕਾ ਨੇ ਦੱਸਿਆ ਕਿ ਜਦੋਂ ਉਹ ਬਹੁਤ ਛੋਟੀ ਸੀ, ਉਸ ਦੇ ਇੱਕ ਕਜ਼ਨ ਭਰਾ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਸੀ। ਉਸ ਸਮੇਂ ਉਸ ਨੂੰ ਇਹ ਵੀ ਸਮਝ ਨਹੀਂ ਸੀ ਕਿ ਉਸ ਨਾਲ ਕੀ ਹੋ ਰਿਹਾ ਹੈ।

ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਹ ਇੰਨੀ ਡਰ ਗਈ ਸੀ ਕਿ ਉਸਨੂੰ ਇਹ ਚਿੰਤਾ ਸਤਾਉਣ ਲੱਗੀ ਸੀ ਕਿ ਉਹ ਗਰਭਵਤੀ ਨਾ ਹੋ ਜਾਵੇ, ਕਿਉਂਕਿ ਉਸ ਉਮਰ ਵਿਚ ਉਸ ਨੂੰ ਨਹੀਂ ਪਤਾ ਸੀ ਕਿ ਬੱਚਾ ਕਿਵੇਂ ਹੁੰਦਾ ਹੈ।

error: Content is protected !!