Friday, August 7, 2026
spot_img
HomeLatest News2027 ਦੀਆਂ ਚੋਣਾਂ ਲਈ ਹਲਕਾ ਜੰਡਿਆਲਾ ਗੁਰੂ ਤੋਂ ਕੌਣ ਕੌਣ ਹੋ ਸਕਦੇ...

2027 ਦੀਆਂ ਚੋਣਾਂ ਲਈ ਹਲਕਾ ਜੰਡਿਆਲਾ ਗੁਰੂ ਤੋਂ ਕੌਣ ਕੌਣ ਹੋ ਸਕਦੇ ਹਨ ਵੱਖ ਵੱਖ ਪਾਰਟੀਆਂ ਦਾਅਵੇਦਾਰ ?

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) 2027 ਦੀਆਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਲਗਭਗ ਸਾਰੀਆਂ ਰਾਜਨੀਤਿਕ ਪਾਰਟੀਆਂ ਮੈਦਾਨ ਵਿੱਚ ਆ ਚੁੱਕੀਆਂ ਹਨ ਅਤੇ ਇਸ ਲਈ ਹਰ ਇੱਕ ਸਿਆਸੀ ਪਾਰਟੀ ਦੇ ਦਾਅਵੇਦਾਰ ਵੱਲੋਂ ਆਪਣਾ ਚੋਣ ਪ੍ਰਚਾਰ ਸਿਖਰਾਂ ਤੇ ਲੈ ਆਉਂਦਾ ਹੈ । ਜਿਸ ਵਿੱਚ ਹਲਕਾ ਜੰਡਿਆਲਾ ਗੁਰੂ ਤੋਂ ਮੌਜੂਦਾ ਵਿਧਾਇਕ ਅਤੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਆਮ ਆਦਮੀ ਪਾਰਟੀ ਵੱਲੋਂ ਸਰਗਰਮ ਅਤੇ ਇੱਕੋ ਇੱਕ ਦਾਅਵੇਦਾਰ ਦਿਖਾਈ ਦੇ ਰਹੇ ਹਨ ਅਤੇ ਉਨਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕੀਤੀਆਂ ਜਾ ਰਹੀਆਂ ਲੋਕ ਮਿਲਨੀਆ ਵਿੱਚ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਦਿਖਾਈ ਦੇ ਰਿਹਾ ਹੈ ਅਤੇ ਕਈ ਵਿਰੋਧੀ ਪਾਰਟੀਆਂ ਦੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦੇ ਦਿਖਾਈ ਦੇ ਰਹੇ ਹਨ ।

ਕਾਂਗਰਸ ਪਾਰਟੀ ਵੱਲੋਂ ਮੁੱਖ ਦਾਅਵੇਦਾਰ ਸਾਬਕਾ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਵੀ ਸਰਗਰਮੀਆਂ ਤੇਜ ਕਰਦੇ ਹੋਏ ਮੌਜੂਦਾ ਸਰਕਾਰ ਉੱਪਰ ਤਿੱਖੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ । ਓਹਨਾਂ ਵੱਲੋਂ ਪੰਜਾਬ ਸਰਕਾਰ ਦੇ ਵਿਕਾਸ ਦੇ ਨਾਅਰੇ ਦੇ ਉਲਟ ਹਲਕੇ ਵਿੱਚ ਨਸ਼ਾ, ਡਕੈਤੀ, ਕਤਲੇਆਮ, ਲੁੱਟਾਂ ਖੋਹਾਂ, ਫਿਰੋਤੀ, ਸੱਚ ਨੂੰ ਦਬਾਉਣ ਲਈ ਦਬਾਅ, ਝੂਠੇ ਪਰਚੇ ਆਦਿ ਦੀਆਂ ਘਟਨਾਵਾਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ ।

ਇਸ ਤੋਂ ਇਲਾਵਾ ਕਾਂਗਰਸ ਪਾਰਟੀ ਵੱਲੋਂ ਨਵਤੇਜ ਸਿੰਘ ਅਮਰਕੋਟ ਵੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ । ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਮਲਕੀਅਤ ਸਿੰਘ ਏਆਰ ਦੇ ਪੁੱਤਰ ਨੌਜਵਾਨ ਆਗੂ ਸ੍ਰ ਸੰਦੀਪ ਸਿੰਘ ਇਲਾਕੇ ਵਿੱਚ ਇੱਕੋ ਇੱਕ ਅਕਾਲੀ ਦਲ ਦੇ ਉਮੀਦਵਾਰ ਵਜੋਂ ਸਰਗਰਮ ਦੇਖੇ ਜਾ ਰਹੇ ਹਨ । ਭਾਜਪਾ ਵੱਲੋਂ ਭਾਵੇਂ ਅਜੇ ਮੁੱਖ ਚਿਹਰਾ ਸਾਹਮਣੇ ਨਹੀਂ ਆ ਰਿਹਾ ਪਰ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਤਰਨਤਾਰਨ ਇਲਾਕੇ ਨਾਲ ਸਬੰਧਤ ਇੱਕ ਭਾਜਪਾ ਆਗੂ ਅਤੇ ਬਾਬਾ ਬਕਾਲਾ ਸਾਹਿਬ ਤੋਂ ਸੰਬੰਧਿਤ ਇੱਕ ਭਾਜਪਾ ਆਗੂ ਵੱਲੋਂ ਦਾਅਵੇਦਾਰੀ ਦੇਖੀ ਜਾ ਰਹੀ ਹੈ ਜਦੋਂ ਕਿ ਇਸ ਤੋਂ ਪਹਿਲਾਂ ਇਲਾਕੇ ਵਿੱਚ ਸਰਗਰਮ ਰਹੇ ਭਾਜਪਾ ਆਗੂ ਨੂੰ ਕੇਂਦਰ ਵਿੱਚ ਸਫਾਈ ਕਰਮਚਾਰੀ ਕਮੀਸ਼ਨ ਦੇ ਵਿੱਚ ਅਹੁਦਾ ਦੇ ਦਿੱਤਾ ਗਿਆ ਹੈ|

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਜਾ ਚੁੱਕਾ ਹੈ । ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਅਜੇ ਜੰਡਿਆਲਾ ਗੁਰੂ ਵਿੱਚ ਕੋਈ ਸਰਗਰਮ ਚਿਹਰਾ ਦਿਖਾਈ ਨਹੀਂ ਦੇ ਰਿਹਾ ਪਰ ਉਮੀਦ ਜਤਾਈ ਜਾ ਰਹੀ ਹੈ ਕਿ ਸ਼ਾਇਦ ਸਾਬਕਾ ਵਿਧਾਇਕ ਅਜੇਪਾਲ ਸਿੰਘ ਮੀਰਾਕੋਟ ਫਿਰ ਚੋਣ ਮੈਦਾਨ ਵਿੱਚ ਆਉਣ । ਡਿੱਬੜੂਗੜ ਜੇਲ੍ਹ ਵਿਚ ਬੰਦ ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਲੋਂ ਕੁਝ ਸਮਾਂ ਪਹਿਲਾਂ ਹੋਂਦ ਵਿੱਚ ਆਈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਨੇ ਵੀ ਪੰਜਾਬ ਵਿੱਚ ਆਪਣਾ ਅਸਰ ਰਸੂਖ ਪੈਦਾ ਕਰ ਲਿਆ ਹੈ ਅਤੇ ਇਸ ਪਾਰਟੀ ਵਿੱਚ ਵੀ ਕਈ ਪੰਥਕ ਆਗੂ ਪਲਟੀਆਂ ਮਾਰ ਕੇ ਸ਼ਾਮਿਲ ਹੋ ਰਹੇ ਹਨ ।

ਜੰਡਿਆਲਾ ਗੁਰੂ ਵਿੱਚ ਵੀ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਪਹਿਲਾਂ ਤਿੰਨ ਚਿਹਰੇ ਦਾਅਵੇਦਾਰੀ ਵਜੋਂ ਉਭਰਦੇ ਦਿਖਾਈ ਦੇ ਰਹੇ ਸਨ ਹੁਣ ਇੱਕ ਹੋਰ ਸਾਬਕਾ ਵਿਧਾਇਕ ਵੱਲੋਂ ਪਾਰਟੀ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਇਸ ਪਾਰਟੀ ਦੇ ਚਾਰ ਆਗੂ ਫਿਲਹਾਲ ਟਿਕਟ ਦੇ ਦਾਅਵੇਦਾਰ ਦਿਖਾਈ ਦੇ ਰਹੇ ਹਨ । ਇਹ ਤਾਂ ਹੁਣ ਪਾਰਟੀ ਹਾਈਕਮਾਂਡ ਹੀ ਫੈਂਸਲਾ ਕਰੇਗੀ ਕਿ ਇਹਨਾਂ ਚਾਰਾਂ ਵਿੱਚੋ ਕਿਸਦੀ ਝੋਲੀ ਵਿਚ ਟਿਕਟ ਦੇ ਲੱਡੂ ਪਾਉਦੀ ਹੈ ।

ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਵਿੱਚ ਅਜਿਹਾ ਕੀ ਦੇਖਣ ਨੂੰ ਮਿਲ ਰਿਹਾ ਹੈ ਕਿ ਇਸ ਪਾਰਟੀ ਦੀ ਟਿਕਟ ਲੈਣ ਲਈ ਚਾਰ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦੋਂ ਕਿ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਲਈ ਲਗਭਗ ਇੱਕ ਹੀ ਉਮੀਦਵਾਰ ਦਿਖਾਈ ਦੇ ਰਿਹਾ ਹੈ । ਇਥੇ ਇਹ ਦਸਣਯੋਗ ਹੈ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਜੰਡਿਆਲਾ ਗੁਰੂ ਤੋਂ ਇਕ ਉਮੀਦਵਾਰ ਸ਼ੁਰੂ ਤੋਂ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਜਦੋਂ ਕਿ ਬਾਕੀ ਤਿੰਨ ਪਲਟੀਆਂ ਮਾਰਕੇ ਸ਼ਾਮਿਲ ਹੋਏ ਹਨ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments