ਕੈਨੇਡਾ ‘ਚ ਜਾਰੀ ਹੋਈ ਪਬਲਿਕ ਸੇਫਟੀ ਵਾਰਨਿੰਗ ,11 ਖ਼ਤਰਨਾਕ ਗੈਂਗਸਟਰਾਂ ਵਿੱਚੋਂ 9 ਪੰਜਾਬ ਮੂਲ ਦੇ ਹਨ

ਕੈਨੇਡਾ ‘ਚ ਜਾਰੀ ਹੋਈ ਪਬਲਿਕ ਸੇਫਟੀ ਵਾਰਨਿੰਗ ,11 ਖ਼ਤਰਨਾਕ ਗੈਂਗਸਟਰਾਂ ਵਿੱਚੋਂ 9 ਪੰਜਾਬ ਮੂਲ ਦੇ ਹਨ

ਵੀਓਪੀ ਬਿਊਰੋ – ਕੈਨੇਡਾ ਵਿੱਚ ਗੈਂਗਸਟਰਾਂ ਨੂੰ ਲੈ ਕੇ ਇੱਕ ਜਨਤਕ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਗਈ ਹੈ।ਕੈਨੇਡਾ ਦੀ ਪੁਲਿਸ ਨੇ 11 ਵਿਅਕਤੀਆਂ ਦੀ ਸ਼ਨਾਖਤ ਕਰਦਿਆਂ ਜਨਤਕ ਚੇਤਾਵਨੀ ਜਾਰੀ ਕੀਤੀ ਹੈ, ਜਿਨ੍ਹਾਂ ਵਿੱਚੋਂ 9 ਪੰਜਾਬ ਮੂਲ ਦੇ ਹਨ, ਜੋ ਕਿ ਗੈਂਗ ਹਿੰਸਾ ਦੇ ਅਤਿਅੰਤ ਪੱਧਰ ਨਾਲ ਜੁੜੇ ਹੋਏ ਹਨ।ਇਹ ਅਪਰਾਧੀ ਲੋਅਰ ਮੇਨਲੈਂਡ ਗੈਂਗ ਵਾਰ ਨਾਲ ਸਬੰਧਤ ਦੱਸੇ ਜਾਂਦੇ ਹਨ।ਲੋਕਾਂ ਨੂੰ ਉਨ੍ਹਾਂ ਦੇ ਨੇੜੇ ਨਾ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ।

ਹਾਲਾਂਕਿ, ਪੰਜਾਬ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਅਤੇ ਮੋਹਾਲੀ ਇੰਟੈਲੀਜੈਂਸ ਦਫਤਰ ‘ਤੇ ਹਮਲਾ ਕਰਨ ਵਾਲੇ ਗੈਂਗਸਟਰ ਲਖਬੀਰ ਸਿੰਘ ਲੰਡਾ ਦਾ ਨਾਂ ਸ਼ਾਮਲ ਨਹੀਂ ਹੈ। ਇਹ ਦੋਵੇਂ ਕੈਨੇਡਾ ‘ਚ ਬੈਠ ਕੇ ਭਾਰਤ ‘ਚ ਅਪਰਾਧ ਕਰ ਰਹੇ ਹਨ।ਬ੍ਰਿਟਿਸ਼ ਕੋਲੰਬੀਆ ਇਨਫੋਰਸਮੈਂਟ ਯੂਨਿਟ ਦੀ ਸੂਚੀ ਵਿੱਚ ਜਗਦੀਪ ਚੀਮਾ, ਬਰਿੰਦਰ ਧਾਲੀਵਾਲ, ਗੁਰਪ੍ਰੀਤ ਧਾਲੀਵਾਲ, ਸਮਰਗ ਗਿੱਲ, ਸੰਦੀਪ ਗਿੱਲ, ਸੁਖਦੀਪ ਪੰਸਲ, ਅਮਰਪ੍ਰੀਤ ਸਮਰਾ, ਰਵਿੰਦਰ ਸਮਰਾ ਅਤੇ ਸ਼ਕੀਲ ਬਸਰਾ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਰਿਚਰਡ ਜੋਸੇਫ ਅਤੇ ਐਂਡੀ ਦਾ ਨਾਂ ਵੀ ਸ਼ਾਮਲ ਹੈ।

ਪੁਲਿਸ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਇਹਨਾਂ ਵਿਅਕਤੀਆਂ ਦੇ ਨਾਲ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਜੋਖਮ ਵਿੱਚ ਪਾ ਸਕਦਾ ਹੈ।ਇਹ ਚੇਤਾਵਨੀ ਪਿਛਲੇ ਸਾਲ 11 ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਮਨਿੰਦਰ ਧਾਲੀਵਾਲ ਦੀ ਪਿਛਲੇ ਮਹੀਨੇ ਦੇ ਅਖੀਰ ਵਿੱਚ ਵਿਸਲਰ ਵਿੱਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੈਨਕੂਵਰ ਦੇ ਕੋਲ ਹਾਰਬਰ ਇਲਾਕੇ ਵਿੱਚ ਉਸ ਦੇ ਭਰਾ ਹਰਪ੍ਰੀਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਤੇ ਇੱਕ ਹੋਰ ਭਰਾ, 35 ਸਾਲਾ ਗੁਰਪ੍ਰੀਤ ਧਾਲੀਵਾਲ, ਇਸ ਸਾਲ ਦੀ ਸੂਚੀ ਵਿੱਚ ਹੈ।

ਕੈਨੇਡਾ ਪੁਲਿਸ ਨੇ ਕਿਹਾ ਕਿ ਉਹ ਜਨਤਕ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਉਨ੍ਹਾਂ ‘ਤੇ ਨਜ਼ਰ ਰੱਖ ਰਹੀ ਹੈ। ਲੋਕ ਸਾਵਧਾਨੀ ਵਰਤਣ, ਇਸ ਲਈ ਇਹ ਜਨਤਕ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਗਈ ਹੈ।ਇਹ ਅਪਰਾਧੀ ਸਿਰਫ਼ ਲੋਅਰ ਮੇਨਲੈਂਡ ਤੱਕ ਹੀ ਸੀਮਤ ਨਹੀਂ ਹਨ। ਉਹ ਪੂਰੇ ਸੂਬੇ ਵਿੱਚ ਘੁੰਮਦੇ ਹਨ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ।

error: Content is protected !!