ਖਹਿਰਾ ਨੇ ‘ਆਪ’ ਮੰਤਰੀ ਦੀ ਦੀਪ ਸਿੱਧੂ ਨਾਲ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾਉਣ ਦੀ ਵੀਡੀਓ ਕੀਤੀ ਜਾਰੀ, ਪੁੱਛਿਆ- ਇਹ ਹੁਣ ਦੇਸ਼ ਵਿਰੋਧ ਨਹੀਂ…

ਖਹਿਰਾ ਨੇ ‘ਆਪ’ ਮੰਤਰੀ ਦੀ ਦੀਪ ਸਿੱਧੂ ਨਾਲ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾਉਣ ਦੀ ਵੀਡੀਓ ਕੀਤੀ ਜਾਰੀ, ਪੁੱਛਿਆ- ਇਹ ਹੁਣ ਦੇਸ਼ ਵਿਰੋਧ ਨਹੀਂ…

ਵੀਓਪੀ ਬਿਊਰੋ – ਆਏ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਕਿਸੇ ਨਾ ਕਿਸੇ ਵਿਵਾਦ ਵਿਚ ਫਸਦੇ ਨਜ਼ਰ ਆ ਰਹੇ ਹਨ। ਇਸੇ ਤਰਹਾਂ ਹੀ ਹੁਣ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਇਕ ਵਾਰ ਫਿਰ ਤੋਂ ਪੁਰਾਣੇ ਮਾਮਲੇ ਨੂੰ ਲੈ ਕੇ ਨਵੇਂ ਵਿਵਾਦ ਵਿਚ ਘਿਰ ਗਏ ਹਨ। ਦਰਅਸਲ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਸਬੰਧੀ ਇਕ ਟਵੀਟ ਜਾਰੀ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲੋਂ ਇਸ ਮਾਮਲੇ ਸਬੰਧੀ ਸਪੱਸ਼ਟੀਕਰਨ ਮੰਗਿਆ ਹੈ। ਸੁਖਪਾਲ ਖਹਿਰਾ ਦੇ ਟਵੀਟ ਤੋਂ ਬਾਅਦ ਆਮ ਆਦਮੀ ਪਾਰਟੀ ਇਕ ਵਾਰ ਫਿਰ ਵਿਰੋਧ ਦਾ ਸਾਹਮਣਾ ਕਰ ਰਹੀ ਹੈ।

ਦਰਅਸਲ ਇਹ ਜੋ ਟਵੀਟ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕੀਤਾ ਹੈ ਇਹ ਕਿਸਾਨ ਅੰਦੋਲਨ ਸਮੇਂ ਲਾਲ ਕਿਲ੍ਹੇ ਉੱਤੇ ਕੇਸਰੀ ਝੰਡਾ ਲਹਿਰਾਉਣ ਸਮੇਂ ਦੀ ਹੈ। ਇਸ ਵੀਡੀਓ ਵਿਚ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਰਹੇ ਸਵ. ਦੀਪ ਸਿੱਧੂ ਦੇ ਨਾਲ ਲਾਲ ਕਿਲ੍ਹੇ ਉੱਪਰ ਝੰਡਾ ਲਹਿਰਾਉਣ ਸਮੇਂ ਮੌਜੂਦਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਮੌਜੂਦ ਹੈ। ਇਹ ਵੀਡੀਓ ਟਵੀਟ ਕਰਦੇ ਹੋਏ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਤੇ ਅਰਿਵੰਦ ਕੇਜਰੀਵਾਲ ਕੋਲੋਂ ਸਵਾਲ ਪੁੱਛਿਆ ਹੈ ਕਿ ਇਸ ਸਬੰਧੀ ਸਪੱਸ਼ਟ ਕਰੋ ਜੇਕਰ ਤੁਹਾਡਾ ਕੈਬਨਿਟ ਮੰਤਰੀ ਲਾਲਾ ਕਿਲ੍ਹੇ ਉੱਤੇ ਕੇਸਰੀ ਝੰਡਾ ਲਹਿਰਾਉਣ ਸਮੇਂ ਦੀਪ ਸਿੱਧੂ ਦੇ ਨਾਲ ਸੀ। ਜੇਕਰ ਇਹ ਸੱਚ ਹੈ ਤਾਂ ਮੁੱਖ ਮੰਤਰੀ ਕਿਸ ਤਰਹਾਂ ਅੱਜ ਕੇਸਰੀ ਝੰਡੇ ਲਹਿਰਾਉਣ ਨੂੰ ਦੇਸ਼ ਵਿਰੋਧੀ ਕਹਿ ਸਕਦੇ ਹਨ ਅਤੇ ਉਕਤ ਵਿਅਕਤੀ ਨੂੰ ਕਿਸ ਤਰਹਾਂ ਆਪਣੀ ਕੈਬਨਿਟ ਦਾ ਹਿੱਸਾ ਬਣਾ ਸਕਦੇ ਹਨ।

ਦੂਜੇ ਪਾਸੇ ਕਾਂਗਰਸੀ ਵਿਧਾਇਕ ਦੇ ਇਸ ਬਿਆਨ ਤੋਂ ਬਾਅਦ ਅਜੇ ਤਕ ਆਮ ਆਦਮੀ ਪਾਰਟੀ ਜਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਹੁਣ ਤਕ ਇਕ ਸਿਹਤ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਬਰਖਾਸਤ ਹੋ ਚੁੱਕਾ ਹੈ ਅਤੇ ਇਕ ਪਿਛਲੇ ਦਿਨੀਂ ਬਾਬਾ ਫਰੀਦ ਮੈਡੀਕਲ ਕਾਲਜ ਦੇ ਵੀਸੀ ਨਾਲ ਵਿਵਾਦ ਕਾਰਨ ਚਰਚਾ ਵਿਚ ਸੀ। ਇਸ ਤੋਂ ਇਲਾਵਾ ਉਕਤ ਟਰਾਂਸਪੋਰਟ ਮੰਤਰੀ ਭੁੱਲਰ ਵੀ ਸਟੰਟ ਕਰਦੇ ਨਜ਼ਰ ਆ ਚੁੱਕੇ ਹਨ। ਜਿਸ ਵਿੱਚ ਉਹ ਕਾਰ ਦੀ ਛੱਤ ਤੋਂ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ ਜਦੋਂ ਕਿ ਬੰਦੂਕਧਾਰੀ ਦਰਵਾਜ਼ਿਆਂ ‘ਤੇ ਲਟਕ ਰਹੇ ਹਨ।

error: Content is protected !!