ਇੰਨੋਸੈਂਟ ਹਾਰਟਸ ਵਿੱਚ 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਜਸ਼ਨ ਦੀ ਧੂਮ

ਇੰਨੋਸੈਂਟ ਹਾਰਟਸ ਗਰੁੱਪ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਨੂਰਪੁਰ ਰੋਡ) ਬੀਐੱਡ ਕਾਲਜ ਅਤੇ ਮੈਨੇਜਮੈਂਟ ਕਾਲਜ ਦੇ ਹਰੇਕ ਵਿਦਿਆਰਥੀ ਨੇ 75ਵੇਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਵਿੱਚ ਭਾਗ ਲੈ ਕੇ ਆਪਣੇ ਤਿਰੰਗੇ ਅਤੇ ਦੇਸ਼ ਦੇ ਪ੍ਰਤੀ ਸਨਮਾਨ ਪ੍ਰਗਟ ਕੀਤਾ।
ਵਿਦਿਆਰਥੀਆਂ ਦੇ ਲਈ ਅਨੇਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।ਬੱਚਿਆਂ ਨੇ ਕਵਿਤਾਵਾਂ ਦੇ ਮਾਧਿਅਮ ਨਾਲ ਆਪਣੇ ਦੇਸ਼-ਪ੍ਰੇਮ ਨੂੰ ਉਜਾਗਰ ਕੀਤਾ ਅਤੇ ਸਕੂਲ ਨੂੰ ਦੇਸ਼-ਪ੍ਰੇਮ ਨਾਲ ਓਤਪ੍ਰੋਤ ਕਰ ਦਿੱਤਾ।’ਮਾਈ ਨੇਸ਼ਨ ਮਾਈ ਲਵ’ ਥੀਮ ਦੇ ਅੰਤਰਗਤ ਨ੍ਰਿੱਤ,ਸੰਗੀਤ, ਰੋਲ ਪਲੇ, ਭਾਸ਼ਣ ਪ੍ਰਤੀਯੋਗਿਤਾ ਅਤੇ ਪੋਸਟਰ ਮੇਕਿੰਗ ਗਤੀਵਿਧੀਆਂ ਕਰਵਾਈਆਂ ਗਈਆਂ,ਜਿਸ ਵਿੱਚ ਵਿਦਿਆਰਥੀਆਂ ਨੇ ਬੜਾ ਉਤਸ਼ਾਹ ਦਿਖਾਇਆ।

